ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਉ ਲਈ ਕੀਤਾ ਜਾਗਰੂਕ

ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਉ ਲਈ ਕੀਤਾ ਜਾਗਰੂਕ

ਗੜ੍ਹਸ਼ੰਕਰ,3 ਜੁਲਾਈ (ਅਸ਼ਵਨੀ ਸ਼ਰਮਾ) : ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਰਾਹੀਂ ਲੋਕਾਂ ਨੂੰ ਬਿਮਾਰੀ ਤੋਂ ਬਚਾਉ ਲਈ ਜਾਗਰੂਕ ਕਰਨ ਲਈ ਅਰੰਭੇ ਮਿਸ਼ਨ ਫਤਿਹ ਤਹਿਤ ਮਨਜਿੰਦਰ ਕੌਰ  ਬੀਡੀਪੀਉ ਗੜ੍ਹਸ਼ੰਕਰ ਦਿਸ਼ਾ
ਨਿਰਦੇਸ਼ਾਂ ਤਹਿਤ ਸਕੱਤਰ ਰਾਮਪਾਲ ਸਿੰਘ ਨੇ ਵੱਖ-ਵੱਖ ਪਿੰਡਾਂ ਇਬਰਾਹੀਮ ਪੁਰ,ਚੱਕ ਫੁੱਲੂ,ਕੁੱਲੇਵਾਲ,ਮੋਹਣੋਵਾਲ,ਪਨਾਮ ਆਦਿ ਵਿਖੇਪੰਚਾਂ-ਸਰਪੰਚਾਂ ਨੂੰ ਨਾਲ ਲੈਕੇ ਪਿੰਡਾਂ ਦੇ ਲੋਕਾਂ ਨੂੰ ਮਾਸਕ ਪਹਿਨਣ,ਸਮਾਜਿਕ ਦੂਰੀ ਬਣਾਈ ਰੱਖਣ ਸਾਫ-ਸਫਾਈ ਰੱਖਣ ਅਤੇ ਹਰ ਚੀਜ ਨੂੰ ਛੂਹਣ ਉਪਰੰਤ ਚੰਗੀ ਤਰ੍ਹਾਂ ਹੱਥ ਧੋਣ ਆਦਿ ਪ੍ਰੇਹਜ ਕਰਨ ਤੇ ਸਾਵਧਾਨੀਆਂ ਵਰਤਣ ਲਈ ਪ੍ਰੇਰਿਆ।

ਇਸ ਮੌਕੇ ਬੀਡੀਪੀਉ ਦਫਤਰ ਵੱਲੋਂ ਸਕੱਤਰ ਰਾਮਪਾਲ ਸਿੰਘ ਤੇ ਪਿੰਡ ਕੁੱਲੇਵਾਲ ਦੇ ਸਰਪੰਚ ਜੋਗਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਪਿੰਡ ਵਾਸੀਆਂ ਨੂੰ ਕਰੋਨਾਵਾਇਰਸ ਤੋਂ ਬਚਾਉ ਲਈ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਮਿਲੇ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਅਪੀਲ ਕਰਦਿਆਂ ਕਿਹਾ ਕਿ ਬਿਨਾ ਜਰੂਰੀ ਕੰਮ ਤੋਂ ਘਰੋਂ ਬਾਹਰ ਨਾ ਨਿੱਕਲਿਆ ਜਾਵੇ ਜਨਤਕ ਥਾਵਾਂ ਤੇ ਜ਼ਿਆਦਾ ਇਕੱਠ ਨਾ ਕੀਤਾ ਜਾਵੇ ਤਾਂ ਜੋ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਇਸ ਮੌਕੇ ਪ੍ਰਿੰਸੀਪਲ ਕਮਲਜੀਤ ਕੌਰ, ਮੈਂਬਰ ਪੰਚਾਇਤ ਇਕਬਾਲ ਸਿੰਘ,ਕਸ਼ਮੀਰ ਕੌਰ,ਬਲਬੀਰ ਸਿੰਘ,ਪ੍ਰਵੀਨ ਕੁਮਾਰ,ਹਰਪਾਲ ਕੌਰ ,ਅਰਵਿੰਦ ਕੁਮਾਰ,ਜੀਉਜੀ ਹਰਮਿੰਦਰ ਸਿੰਘ,ਗੁਰਦੀਪ ਸਿੰਘ,ਸੁਰਿੰਦਰ ਪਾਲ ਸਿੰਘ,ਮਨਜੀਤ ਕੌਰ, ਚਰਨਜੀਤ ਕੌਰ ਆਦਿ ਹਾਜਰ ਸਨ।ਰਾਮਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਵੱਖ-ਵੱਖ ਪਿੰਡਾਂ ਚ ਪੰਚਾਇਤਾਂ ਤੇ ਹੋਰ ਲੋਕ ਆਪਣੀਆਂ ਬਣਦੀਆਂ ਜਿੰਮੇਵਾਰੀਆਂ ਨਿਭਾਉਣ ਚ ਰੁੱਝੇ ਹੋਏ ਹਨ।

Related posts

Leave a Reply