ਆਨ-ਲਾਈਨ ਮੁਕਾਬਲਿਆਂ ‘ਚ ਖਾਲਸਾ ਕਾਲਜ ਵਲੋਂ ਮੋਹਰੀ ਸਥਾਨ ਹਾਸਿਲ

ਆਨ-ਲਾਈਨ ਮੁਕਾਬਲਿਆਂ ‘ਚ ਖਾਲਸਾ ਕਾਲਜ ਵਲੋਂ ਮੋਹਰੀ ਸਥਾਨ ਹਾਸਿਲ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਬੱਬਰ ਅਕਾਲੀ ਮੈਮੋਰੀਅਲ ਖ਼ਾਲਸ ਕਾਲਜ ਗੜ੍ਹਸ਼ੰਕਰ ਦੇ ਵਿਦਿਆਰਥੀਆਂ ਨੇ ਕੋਰੋਨਾ ਮਹਾਂਮਾਰੀ ਦੇ ਚੱਲਦੇ ਹੋਏ ਵੱਖ-ਵੱਖ ਸੰਸਥਾਵਾਂ ਵਲੋਂ ਕਰਵਾਏ ਗਏ ਆਨ-ਲਾਈਨ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਮੱਲਾਂ ਮਾਰੀਆਂ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੁਵਕ ਭਲਾਈ ਵਿਭਾਗ ਅਤੇ ਡੀ.ਏ.ਵੀ. ਕਾਲਜ ਆਫ਼ ਐਜ਼ੂਕੇਸ਼ਨ ਹੁਸ਼ਿਆਰਪੁਰ ਵਲੋਂ ਕਰਵਾਏ ਗਏ ਆਨ ਲਾਈਨ ਫੋਟੋਗ੍ਰਾਫੀ ਦੇ ਮੁਕਾਬਲੇ ਵਿਚ ਕਾਲਜ ਦੇ ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀ ਵਿਕਾਸ ਪੌੜ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ।

ਇਸੇ ਤਰ੍ਹਾਂ ਬੋਲੀਆਂ ਦੇ ਮੁਕਾਬਲੇ ਵਿਚ ਐੱਮ.ਐੱਸ.ਸੀ. ਮੈਥੇਮੈਟਿਕਸ ਭਾਗ ਪਹਿਲਾ ਦੀ ਵਿਦਿਆਰਥਣ ਬਿਮਾਕਸ਼ੀ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ।ਵੱਸਦਾ ਪੰਜਾਬ ਅਕੈਡਮੀ ਕੈਲੀਫੋਰਨੀਆ ਵਲੋਂ ਕਰਵਾਏ ਗਏ ਆਨ-ਲਾਈਨ ਸੋਲੋ ਗਿੱਧਾ ਮੁਕਾਬਲੇ ਵਿਚ ਵਿਦਿਆਰਥਣ ਬਿਮਾਕਸ਼ੀ ਵਲੋਂ ਤੀਜਾ ਸਥਾਨ ਅਤੇ 5100 ਰੁਪਏ ਨਕਦ ਰਾਸ਼ੀ ਹਾਸਿਲ ਕੀਤੀ ਗਈ ਤੇ ਮਹਿਕ ਪੰਜਾਬ ਦੀ ਕੈਲੀਫੋਰਨੀਆਂ ਵਲੋਂ ਕਰਵਾਏ ਗਏ ਗਿੱਧੇ ਦੇ ਮੁਕਾਬਲੇ ਵਿਚ ਬਿਮਾਕਸ਼ੀ ਨੇ ਮਜਾਜ਼ਣ ਮੁਟਿਆਰ ਦਾ ਖਿਤਾਬ
ਹਾਸਿਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਗਿਆ।

ਰਾਮਗੜ੍ਹੀਆ ਕਾਲਜ  ਲੜਕੀਆਂ ਲੁਧਿਆਣਾ ਵਲੋਂ ਕਰਵਾਏ ਗਏ ਆਨ-ਲਾਈਨ ਕਵਿਤਾ ਦੇ ਮੁਕਾਬਲੇ ਵਿਚ ਕਾਲਜ ਦੇ ਐੱਮ.ਐੱਸ.ਸੀ. ਦੇ ਵਿਦਿਆਰਥੀ ਰੀਤੂ ਰਾਜ ਨੇ ਵਿਸ਼ੇਸ਼ ਇਨਾਮ ਹਾਸਿਲ ਕੀਤਾ ਹੈ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਜਸਪਾਲ ਸਿੰਘ ਅਵੱਲ ਰਹੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੰਦਿਆ ਅੱਗੋਂ ਵੀ ਅਜਿਹੇ ਮੁਕਾਬਲਿਆਂ ‘ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

Related posts

Leave a Reply