ਬੀਜੇਪੀ ਵਰਕਰਾਂ ਨੇ ਡਾ ਸ਼ਿਆਮਾ ਪ੍ਰਸ਼ਾਦ ਮੁਖਰਜੀ ਦਾ ਜਨਮ ਜਯੰਤੀ ਮਨਾਈ

ਬੀਜੇਪੀ ਵਰਕਰਾਂ ਨੇ ਡਾ ਸ਼ਿਆਮਾ ਪ੍ਰਸ਼ਾਦ ਮੁਖਰਜੀ ਦਾ ਜਨਮ ਜਯੰਤੀ ਮਨਾਈ

ਗੜ੍ਹਸ਼ੰਕਰ 6 ਜੁਲਾਈ (ਅਸ਼ਵਨੀ ਸ਼ਰਮਾ) : ਬੀਜੇਪੀ ਬੀਤ ਮੰਡਲ ਵਲੋ ਮੰਡਲ ਪ੍ਰਧਾਨ ਪ੍ਰਦੀਪ ਰੰਗੀਲਾ ਦੀ ਅਗਵਾਈ ‘ਚ ਡਾ.ਸ਼ਿਆਮਾ ਪ੍ਰਸ਼ਾਦ ਮੁੱਖਰਜੀ ਦਾ ਜਨਮ ਜਯੰਤੀ ਬੂੱਟਾ ਲਗਾਕੇ ਮਨਾਇਆ ਗਿਆਕਰੋਨਾ ਵਾਇਰਸ ਕਾਰਨ ਸਰਕਾਰੀ ਆਦੇਸ਼ਾ ਅਨੁਸਾਰ ਕਰਵਾਏ ਸਮਾਗਮ ਵਾਰੇ ਜਾਣਕਾਰੀ ਦਿੰਦਿਆ ਪ੍ਰਦੀਪ ਰੰਗੀਲਾ ਨੇ ਕਿਹਾ ਕਿ ਸਾਨੂੰ ਆਪਣੇ ਜਨਮ ਦਿਨ ਜਾ ਕੋਈ ਹੋਰ ਖਾਸ ਦਿਨ ਨੂੰ ਤਾਜਾ ਰੱਖਣ ਲਈ ਵੱਧ ਤੋ ਵੱਧ ਬੂੱਟੇ ਲਗਾਉਣੇ ਚਾਹੀਦੇ ਹਨ ਕਿਉਕਿ ਇਸ ਨਾਲ ਵਾਤਾਵਰਣ ‘ਚ ਸੁੱਧਤਾ ਪੈਦਾ ਹੁੰਦੀ ਹੈ। ਇਸ ਮੌਕੇ ਪ੍ਰਦੀਪ ਰੰਗੀਲਾ ਤੋ ਇਲਾਵਾ ਬਿੱਲਾ ਕੰਬਾਲਾ, ਅਲੋਕ ਰਾਣਾ, ਸਰਪੰਚ ਮੰਗਤ ਸਿੰਘ ਦਿਆਲ, ਹਰਮੇਲ ਸੇਖੋਵਾਲ,ਡਾ.ਸੋਨੂੰ, ਮਨੋਜ ਰਾਣਾ, ਅਜਮੇਰ ਰਾਣਾ, ਅਮਰਜੀਤ ਸੀਹਵਾ, ਸ਼ੰਮੀ, ਰਾਕੇਸ਼ ਬਾਲੀ,ਭੁਪਿੰਦਰ ਆਦਿ ਹਾਜਰ ਸਨ।

Related posts

Leave a Reply