ਬੀਤ ਭਲਾਈ ਕਮੇਟੀ ਨੇ ਬਿਜਲੀ ਦੇ ਕੱਟਾਂ ਤੋਂ ਦੁੱਖੀ ਹੋ ਕੇ ਸੰਘਰਸ਼ ਦੀ ਦਿਤੀ ਚੇਤਾਵਨੀ

ਬੀਤ ਭਲਾਈ ਕਮੇਟੀ ਨੇ ਬਿਜਲੀ ਦੇ ਕੱਟਾਂ ਤੋ ਦੁੱਖੀ ਹੋ ਕੇ ਸੰਘਰਸ਼ ਦੀ ਦਿਤੀ ਚੇਤਾਵਨੀ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਇਲਾਕਾ ਬੀਤ ਦੀ ਸਵੈ-ਸੇਵੀ ਸੰਸਥਾ “ਬੀਤ ਭਲਾਈ ਕਮੇਟੀ” ਨੇ ਪਾਵਰਕਾਮ ਵਲੋ ਬਿਨਾ ਦੱਸਿਆ ਤੇ ਬੀਤ ‘ਚ ਲਗਾਏ ਜਾ ਰਹੇ ਲੰਮੇ-ਲੰਮੇ ਬਿਜਲੀ ਦੇ ਕੱਟਾਂ ਤੋ ਦੁੱਖੀ ਹੋ ਕੇ ਸੰਘਰਸ਼ ਕਰਨ ਦੀ ਚੇਤਾਵਨੀ ਦਿਤੀ ਹੈ। ਜਾਣਕਾਰੀ ਦਿੰਦਿਆ ਕਮੇਟੀ ਦੇ ਪ੍ਰਧਾਨ ਸੰਦੀਪ ਰਾਣਾ ਤੇ ਜਰਨਲ ਸਕੱਤਰ ਰੋਸ਼ਨ ਲਾਲ ਨੇ ਦੱਸਿਆ ਕਿ ਪਿਛਲੇ ਕਈ ਦਿਨਾ ਤੋ ਬਿਜਲੀ ਦੀ ਲੁੱਕਣ ਮਿਟੀ ਕਾਰਨ ਬੀਤ ਦੇ ਲੋਕ ਪ੍ਰੇਸ਼ਾਨ ਹਨ ਅਤੇ ਬਿਜਲੀ ਸਪਲਾਈ ਬੰਦ ਹੋਣ ਨਾਲ ਪੀਣ ਵਾਲੇ ਪਾਣੀ ਦੀ ਵੀ ਕਿੱਲਤ ਆਉਂਦੀ ਹੈ। ਉਹਨਾਂ ਨੇ ਪਾਵਰਕਾਮ ਦੇ ਉਚ ਅਧਿਕਾਰੀਆ ਤੋ ਮੰਗ ਕੀਤੀ ਹੈ ਕਿ ਜਲਦੀ ਹੀ ਕੱਟ ਲਗਾਉਣੇ ਬੰਦ ਨਾ ਕੀਤੇ ਤੇ ਸਾਨੂੰ ਬੀਤ ਦੇ ਲੋਕਾ ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।

Related posts

Leave a Reply