ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਦੀ ਹੋਈ ਅਹਿਮ ਮੀਟਿੰਗ
ਗੜ੍ਹਸ਼ੰਕਰ 8 ਜੁਲਾਈ(ਅਸ਼ਵਨੀ ਸ਼ਰਮਾ) : ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਹੁਸ਼ਿਆਰਪੁਰ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਦੀ ਪ੍ਰਧਾਨਗੀ ਚ ਅੱਜ ਗੜ੍ਹਸ਼ੰਕਰ ਵਿਖੇ ਟਰੱਸਟ ਦੀ ਕਾਰਜਕਾਰਨੀ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਚ ਕਰੋਨਾ ਦੇ ਕਾਰਨ ਬਲੱਡ ਬੈੰਕਾਂ ਚ ਖੂਨ ਦੀ ਕਮੀ ਤੇ ਚਿੰਤਾ ਪ੍ਰਗਟ ਕੀਤੀ ਤੇ ਖੂਨਦਾਨ ਕੈੰਪ ਲਗਾਉਣ ਵਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ। ਰਣਜੀਤ ਸਿੰਘ ਬੰਗਾ ਨੇ ਟਰੱਸਟ ਵਲੋਂ ਕੀਤੇ ਕੰਮਾਂ ਸੰਬੰਧੀ ਜਾਣਕਾਰੀ ਦਿਤੀ।
ਮੀਟਿੰਗ ਚ 15 ਅਗਸਤ ਨੂੰ ਕਾਕਾ ਅਮਨਦੀਪ ਸਿੰਘ ਮੱਟੂ ਦੀ ਯਾਦ ਚ ਹੁਸ਼ਿਆਰਪੁਰ ਦੇ ਭਾਈ ਘਨਈਆ ਜੀ ਬਲੱਡ ਬੈੰਕ ਵਿਖੇ ਖੂਨਦਾਨ ਕੈੰਪ ਲਗਾਉਣ ਦਾ ਫੈਸਲਾ ਲਿਆ ਗਿਆ। ਟਰੱਸਟ ਦੇ ਮੈਂਬਰਾਂ ਵਲੋਂ ਬਰਸਾਤ ਦੇ ਮੌਸਮ ਚ ਵੱਖ ਵੱਖ ਪਿੰਡਾਂ ਦੇ ਯੂਥ ਕਲੱਬਾਂ ਨੂੰ ਪੌਦੇ ਲਗਾਉਣ ਲਈ ਪ੍ਰੇਰਿਤ ਕਰਨ ਵਾਰੇ ਵੀ ਵਿਚਾਰਾਂ ਹੋਈਆਂ ਤਾਂ ਜੋ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ।ਮੀਟਿੰਗ ਚ ਟਰੱਸਟ ਦੇ ਚੇਅਰਪਰਸਨ ਸੁਭਾਸ਼ ਮੱਟੂ ,ਰਣਜੀਤ ਸਿੰਘ ਬੰਗਾ, ਚਰਨਜੀਤ ਸਿੰਘ ਚੰਨੀ, ਮਨਪ੍ਰੀਤ ਸਿੰਘ ਰੋਕੀ, ਡਾਕਟਰ ਸੁਰੇਸ਼ ਬਿਜ, ਕਰਨ ਸੰਘਾ, ਅਜੀਤ ਸਿੰਘ ਥਿੰਦ ਹਾਜਿਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp