ਪੰਜਾਬ ਸਰਕਾਰ ਵੀ ਮੋਦੀ ਸਰਕਾਰ ਵਾਲਿਆਂ ਲੋਕ ਮਾਰੂ ਨੀਤੀਆਂ ਸੂਬੇ ‘ਚ ਕਰ ਰਹੀ ਲਾਗੂ : ਰਘੁਨਾਥ ਸਿੰਘ,ਦਰਸ਼ਨ ਮੱਟੂ

ਪੰਜਾਬ ਸਰਕਾਰ ਵੀ ਮੋਦੀ ਸਰਕਾਰ ਵਾਲਿਆਂ ਲੋਕ ਮਾਰੂ ਨੀਤੀਆਂ ਸੂਬੇ ‘ਚ ਕਰ ਰਹੀ ਲਾਗੂ : ਰਘੁਨਾਥ ਸਿੰਘ,ਦਰਸ਼ਨ ਮੱਟੂ

ਗੜ੍ਹਸ਼ੰਕਰ, 8 ਜੁਲਾਈ (ਅਸ਼ਵਨੀ ਸ਼ਰਮਾ) : ਅੱਜ ਇਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸੀ.ਪੀ.ਆਈ(ਐਮ) ਦੇ ਸੂਬਾ ਸਕੱਤਰ ਮੈਂਬਰ ਕਾਮਰੇਡ ਰਘੁਨਾਥ ਸਿੰਘ ਤੇ ਜਿਲ੍ਹਾ ਸਕੱਤਰ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੀ ਕੇਂਦਰ ਦੀ ਮੋਦੀ ਸਰਕਾਰ ਵਾਲਿਆਂ ਲੋਕ ਮਾਰੂ ਨੀਤੀਆਂ ਨੂੰ ਪੰਜਾਬ ਵਿੱਚ ਪੂਰੀ ਤਰ੍ਹਾਂ ਲਾਗੂ ਕਰ ਰਹੀ ਹੈੈ ਅਤੇ ਦੋਵਾਂ ਸਿਆਸੀ ਧਿਰਾਂ ਦੀਆਂ ਸਰਕਾਰਾਂ ਵਿੱਚ ਕੋਈ ਵੀ ਫਰਕ ਨਹੀ ਹੈ।ਉਨ੍ਹਾਂ ਅੱਗੇ ਕਿਹਾ ਕਿ ਕੋਰੋਨਾ ਤੇ ਲਾਕਡਾਂਉਨ ਵਿੱਚ ਦੋਵੇ ਸਰਕਾਰਾਂ ਵਲੋਂ ਮਿਹਨਤਕਸ਼ ਲੋਕਾਂ ਦੇ ਜਮਹੂਰੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਦੋਵੇ ਸਰਕਾਰਾਂ ਵਲੋਂ ਰੋਜਾਨਾਂ ਮਜਦੂਰ ਅਤੇ ਕਿਸਾਨ ਵਿਰੋਧੀ ਫੈਸਲੇ ਲਏ ਜਾ ਰਹੇ ਹਨ।

ਇਸ ਮੌਕੇ ਮਾਈਨਿੰਗ ਮਾਫੀਏ ਦੇ ਜੰਗਲ ਰਾਜ ਵਿਰੁੱਧ ਸਖਤ ਟਿਪਣੀ ਕਰਦੇ ਹੋਏ ਸੀ.ਪੀ.ਆਈ(ਐਮ) ਆਗੂਆਂ  ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਗੈਰ ਕਾਨੂੰਨੀ ਮਾਈਨਿੰਗ ਦਾ ਧੰਦਾ ਧੜਲੇ ਨਾਲ ਚੱਲ ਰਿਹਾ ਹੈ ਅਤੇ ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਆਵਾਜ ਉਠਾਉਣ ਵਾਲਿਆਂ ਖਿਲ਼ਾਫ ਝੂਠੇ ਪੁਲਿਸ ਕੇਸ ਬਣਾਏ ਜਾ ਰਹੇ ਹਨ। ਉਕਤ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸੀਟੂ ਅਤੇ ਕੰਢੀ ਸੰਘਰਸ਼ ਕਮੇਟੀ ਵਿਰੁੱਧ ਬਣਾਏ ਝੂਠੇ ਕੇਸ ਵਾਪਿਸ ਨਾ ਲਏ ਤਾਂ ਹੋਰ ਵੀ ਜੋਰਦਾਰ ਸੰਘਰਸ਼ ਕੀਤਾ ਜਾਵੇਗਾ।

Related posts

Leave a Reply