ਸਮਾਜ ਸੇਵੀ ਗੋਲਡੀ ਸਿੰਘ ਵਲੋਂ ਵੱਖ-ਵੱਖ ਅਦਾਰਿਆਂ ਨੂੰ 10 ਆਟੋਮੈਟਿਕ ਸੈਨੀਟਾਈਜਰ ਮਸ਼ੀਨਾਂ ਭੇਂਟ

ਸਮਾਜ ਸੇਵੀ ਗੋਲਡੀ ਸਿੰਘ ਵਲੋਂ ਵੱਖ-ਵੱਖ ਅਦਾਰਿਆਂ ਨੂੰ 10 ਆਟੋਮੈਟਿਕ ਸੈਨੀਟਾਈਜਰ ਮਸ਼ੀਨਾਂ ਭੇਂਟ

ਗੜ੍ਹਸ਼ੰਕਰ 10 ਜੁਲਾਈ (ਅਸ਼ਵਨੀ ਸ਼ਰਮਾ) : ਕੋਰੋਨਾ ਵਾਇਰਸ ਨੂੰ ਲੈ ਕੇ ਜਿਥੇ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਅਪਣੇ ਪੱਧਰ ਤੇ ਕਦਮ ਚੁੱਕੇ ਜਾ ਰਹੇ ਹਨ। ਉਥੇ ਹੀ ਇਸ ਮਹਾਂਮਾਰੀ ਦਾ ਸਾਹਮਣਾ ਕਰਨ ਲਈ ਕਈ ਸਮਾਜ ਸੇਵੀ ਲੋਕ ਵੀ ਅਪਣਾ ਅਹਿਮ ਯੋਗਦਾਨ ਪਾ ਰਹੇ ਹਨ।ਇਲਾਕ ਦੇ ਉਘੇ ਸਮਾਜ ਸੇਵਕ ਤੇ ਗੋਲਡੀ ਕਰਿਆਨਾ ਸਟੋਰ ਦੇ ਮਾਲਕ ਗੋਲਡੀ ਸਿੰਘ ਇਸ ਦੀ ਮਿਸਾਲ ਹਨ।ਜਿਨ੍ਹਾਂ ਵਲੋਂ ਇਸ ਮਹਾਮਾਂਰੀ ਵਿਰੁੱਧ ਲੜਨ ਲਈ ਅਪਣਾ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।

ਇਸੇ ਲੜੀ ਤਹਿਤ ਗੋਲਡੀ ਸਿੰਘ ਵਲੋਂ ਅੱਜ ਸ਼ਹਿਰ ਦੀਆਂ ਪ੍ਰਮੁੱਖ ਸਖਸ਼ੀਅਤਾ ਦੀ ਮੌਜੂਦਗੀ ਵਿੱਚ ਪੁਲਿਸ ਸਟੇਸ਼ਨ, ਸਿਵਲ ਹਸਪਤਾਲ ਤੇ ਬਿਜਲੀ ਦਫਤਰ ਗੜ੍ਹਸ਼ੰਕਰ ਸਮੇਤ ਵੱਖ-ਵੱਖ ਜਨਤਕ ਥਾਵਾਂ ਲਈ 10 ਅਟੋਮੈਟੀਕ ਸੈਨੀਟਾਈਜਰ ਮਸ਼ੀਨਾਂ ਭੇਂਟ ਕੀਤੀਆਂ ਗਈਆਂ।ਇਸ ਮੌਕੇ ਥਾਣਾ ਗੜ੍ਹਸ਼ੰਕਰ ਦੇ ਐਸ.ਐਚ.ਓ ਇਬਾਲ ਸਿੰਘ ਤੇ ਐਸਐਮ ਓ ਡਾ.ਟੇਕ ਰਾਜ ਭਾਟੀਆ ਨੇ ਗੋਲਡੀ ਸਿੰਘ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ,ਮੋਟੀਵੇਟਰ ਭੁਪਿੰਦਰ ਰਾਣਾ (ਚੌਹੜਾ),ਰੋਕੀ ਪਹਿਲਵਾਨ, ਹਰਸ਼ ਗੰਗੜ, ਸਾਹਬੀ ਸਿੰਘ ਗੁਰਦਿਆਲ ਸਿੰਘ ਤੇ ਚਾਚਾ ਬਲਵੀਰ ਸਿੰਘ ਆਦਿ ਹਾਜਰ ਸਨ।

Related posts

Leave a Reply