ਡਾਂਡੀਆਂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 492 ਵਾਂ ਜੋਤੀ ਜੋਤ ਸਮਾਗਮ ਸਾਦੇ ਢੰਗ ਨਾਲ ਮਨਾਇਆ

ਗੜ੍ਹਸ਼ੰਕਰ , 19 ਜੂਨ  ( ਅਸ਼ਵਨੀ ਸ਼ਰਮਾ ) : ਸੰਤ ਬਾਬਾ ਹੀਰਾ ਦਾਸ ਜੀ ਮਹਾਰਾਜ ਉਦਾਸੀਨ ਨਾਂਗਿਆਂ ਦਾ ਡੇਰਾ ਸੱਚ ਖੰਡ ਪਿੰਡ ਡਾਂਡੀਆਂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 492ਵਾਂ ਜੋਤੀ ਜੋਤ ਅਤੇ 108 ਸੰਤ ਬਾਬਾ  ਨੰਦ ਦਾਸ ਮਹਾਰਾਜ ਜੀ ਦੀ65ਵੀਂ ਸਲਾਨਾ ਬਰਸੀ ਮੌਕੇ ਕੋਰੋਨਾ ਵਾਇਰਸ ਕਰਕੇ ਸਮਾਗਮ ਸਾਦੇ ਢੰਗ ਨਾਲ ਬਿਨ੍ਹਾਂ ਸੰਗਤ ਦੀ ਹਾਜ਼ਰੀ ਦੇ ਗੱਦੀ ਨਸ਼ੀਨ ਸੰਤ ਜਸਵਿੰਦਰ ਸਿੰਘ ਖਜ਼ਾਨਚੀ ਸ਼੍ਰੀ ਗੁਰੂ ਰਵਿਦਾਸ ਸੰਪ੍ਰਦਾਇ ਸੁਸਾਇਟੀ ਪੰਜਾਬ ਵਲੋਂ ਕਰਵਾਇਆ ਗਿਆ।ਜਿਸ ਵਿੱਚ ਰੱਖੇ ਗਏ ਅਖੰਡ ਪਾਠ ਸਾਹਿਬ ਜੀ ਦੇ  ਭੋਗ ਪਾਏ ਗਏ।

ਉਸ ਉਪਰੰਤ ਸੰਤ ਜਸਵਿੰਦਰ ਸਿੰਘ, ਸੰਤ ਟਹਿਲ ਨਾਥ ਨੰਗਲ ਖੇੜਾ,ਪਲਵਿੰਦਰ ਕੌਰ,ਇਸ਼ਪ੍ਰੀਤ ਕੌਰ, ਦਿਲਪ੍ਰੀਤ ਸਿੰਘ,ਰਮਨਦੀਪ ਸਿੰਘ,ਭਾਈ ਸਤਨਾਮ ਸਿੰਘ ਭੁੰਗਰਨੀ ਵਲੌਂਕੀਰਤਨ ਕੀਤਾ ਗਿਆ। ਇਸ ਮੌਕੇ ਸੰਤ ਸ਼ਾਮ ਲਾਲ ਝੰਡੇਰ ਖੁਰਦ,ਸੰਤ ਪੰਨਾ ਲਾਲ,ਸੰਤ ਜਗਜੀਵਨ ਦਾਸ ਸ਼ਾਹਪੁਰ, ਸੰਤ ਕਸ਼ਮੀਰਾ ਸਿੰਘ ਡਾਂਡੀਆਂ,ਸੰਤ ਕੁਲਵਿੰਦਰ ਸਿੰਘ,ਜਥੇਦਾਰ ਦਲਜੀਤ ਸਿੰਘ ਸੋਢੀ,ਪਰਮਜੀਤ ਸਿੰਘ,ਸਰਪੰਚ ਗੁਰਬਖਸ਼ ਸਿੰਘ ਹੈਪੀ, ਰਣਜੀਤ ਸਿੰਘ,ਕਰਨੈਲ ਸਿੰਘ ਗੜ੍ਹਸ਼ੰਕਰ,ਜਗਦੇਵ ਰਾਮ ਜਲੰਧਰ, ਮੋਹਕਮ ਸਿੰਘ,ਜਸਵੀਰ ਸਿੰਘ,ਮੋਹਣ ਸਿੰਘ,ਵੈਦ ਪ੍ਰਦੀਪ ਦਾਸ,ਮੋਹਣ ਦਾਸ, ਠੇਕੇਦਾਰ ਗਿਆਨ ਸਿੰਘ, ਠੇਕੇਦਾਰ ਗੁਗੂ ਟੋਰੋਵਾਲ,ਮੰਗਤ ਰਾਮ,ਧੰਨਜੀਤ ਬਡਲਾ, ਸ਼ੰਕਰ ਰਾਮ, ਦਵਿੰਦਰ ਸਿੰਘ, ਗੁਰਦੀਪ ਸਿੰਘ,ਬਾਵਾ ਸਿੰਘ, ਗੁਰਨਾਮ ਸਿੰਘ,ਲੈਂਬਰ ਸਿੰਘ ਹਾਜਰ ਸਨ।

Related posts

Leave a Reply