ਅਜੈਬ ਸਿੰਘ ਬੋਪਾਰਾਏ ਸਨਾਤਨ ਰਕਸ਼ਾ ਦਲ ਪੰਜਾਬ ਦੇ ਸੈਕਟਰੀ ਨਿਯੁਕਤ

ਅਜੈਬ ਸਿੰਘ ਬੋਪਾਰਾਏ ਸਨਾਤਨ ਰਕਸ਼ਾ ਦਲ ਪੰਜਾਬ ਦੇ ਸੈਕਟਰੀ ਨਿਯੁਕਤ

ਗੜ੍ਹਸ਼ੰਕਰ 12 ਜੁਲਾਈ (ਅਸ਼ਵਨੀ ਸ਼ਰਮਾ) : ਉਘੇ ਸਮਾਜ ਸੇਵਕ ਤੇ ਪੱਤਰਕਾਰ ਅਜੈਬ ਸਿੰਘ ਬੋਪਾਰਾਏ ਨੂੰ ਸਨਾਤਨ ਰਕਸ਼ਾ ਦਲ ਪੰਜਾਬ ਦਾ ਸੈਕਟਰੀ ਨਿਯੁਕਤ ਕੀਤਾ ਗਿਆ ਹੈ। ਮੁੱਖ ਸਰਪ੍ਰਸਤ ਸ਼੍ਰੀ ਕ੍ਰਿਸ਼ਨ ਦੇਵ ਗਿਰੀ ਜੀ ਮਹਾਰਾਜ ਜੂਨਾਂ ਅਖਾੜਾ ਗੁਜਰਾਤ ਅਤੇ ਸਰਪ੍ਰਸਤ ਸ਼੍ਰੀ ਰਾਮ ਵਿਲਾਸ ਵੇਦਾਂਤੀ ਜੀ ਦੀ ਅਗਵਾਈ ਵਿੱਚ ਪੂਰੀ ਦੁਨੀਆਂ ‘ਚ ਸਨਾਤਨ ਧਰਮ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਗਠਿਤ ਸਨਾਤਨ ਰਕਸ਼ਾ ਦਲ ਦੇ ਰਾਸ਼ਟਰੀ ਪ੍ਰਧਾਨ ਉਪੇਂਦਰ ਸਿਰੋਹੀ ਅਤੇ ਰਾਸ਼ਟਰੀ ਪ੍ਰਭਾਰੀ ਮਹਿੰਦਰ ਗਰਗ ਵਲੋਂ ਅਜੈਬ ਸਿੰਘ ਬੋਪਾਰਾਏ ਨੂੰ ਸਨਾਤਨ ਰਕਸ਼ਾ ਦਲ ਪੰਜਾਬ ਦਾ ਸੈਕਟਰੀ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਅਜੈਬ ਸਿੰਘ ਬੋਪਾਰਾਏ ਨੇ ਕਿਹਾ ਕਿ ਸਨਾਤਨ ਰਕਸ਼ਾ ਦਲ ਵਲੋਂ ਉਨ੍ਹਾਂ ਨੂੰ ਸੋਂਪੀ ਗਈ ਇਸ ਜੁਮੇਵਾਰੀ ਨੂੰ ਉਹ ਪੂਰੀ ਮੇਹਨਤ ਅਤੇ ਲਗਨ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ।ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਸ਼੍ਰੀ ਅਜੈਬ ਸਿੰਘ ਬੋਪਾਰਾਏ ਵੱਖ-ਵੱਖ ਸੰਸਥਵਾਂ ਵਿੱਚ ਅਹਿਮ  ਜੁਮੇਵਾਰੀਆਂ ਨਿਭਾਅ ਰਹੇ ਹਨ।

Related posts

Leave a Reply