ਵਾਤਾਵਰਣ ਬਚਾਉ ਕਮੇਟੀ ਦੇ ਮੈਂਬਰਾਂ ਵਲੋਂ ਅੱਜ ਮੱਤੇਵਾੜਾ ਦੇ ਜੰਗਲ ਨੂੰ ਬਚਾਉਣ ਲਈ ਦਿੱਤਾ ਮੰਗ ਪੱਤਰ

ਵਾਤਾਵਰਣ ਬਚਾਉ ਕਮੇਟੀ ਦੇ ਮੈਂਬਰਾਂ ਵਲੋਂ ਅੱਜ ਮੱਤੇਵਾੜਾ ਦੇ ਜੰਗਲ ਨੂੰ ਬਚਾਉਣ ਲਈ ਦਿੱਤਾ ਮੰਗ ਪੱਤਰ 

ਗੜ੍ਹਸ਼ੰਕਰ 13 ਜੁਲਾਈ (ਅਸ਼ਵਨੀ ਸ਼ਰਮਾ) : ਅੱਜ ਗੜ੍ਹਸ਼ੰਕਰ ਵਾਤਾਵਰਣ ਦੀ ਕਮੇਟੀ ਵਲੋਂ ਮੱਤੇਵਾੜਾ ਦੇ ਜੰਗਲ ਨੂੰ ਇੰਡਸਟਰੀਅਲ ਪਾਰਕ ਬਣਾਉਂਣ ਦੇ ਵਿਰੋਧ ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਤੇ ਸੁਪਰਡੈਂਟ ਐੱਸ ਡੀ ਐੱਮ ਗੜ੍ਹਸ਼ੰਕਰ ਨੂੰ ਮੰਗ ਪੱਤਰ ਦਿੱਤਾ,ਕਮੇਟੀ ਦੇ ਆਗੂ ਚਰਨਜੀਤ ਸਿੰਘ ਚੰਨੀ ਤੇ ਮਾਸਟਰ ਮੁਕੇਸ਼ ਗੁਜਰਾਤੀ ਨੇ ਕਿਹਾ ਕਿ ਖੇਤਰਫ਼ਲ ਦੇ ਪੱਖੋਂ 33% ਹਿੱਸੇ ਤੇ ਜੰਗਲ ਹੋਣੇ ਚਾਹੀਦੇ ਹਨ।ਜਦ ਕਿ ਪੰਜਾਬ ਚ 5 ਤੋਂ 6 %ਤੱਕ ਜੰਗਲ ਹਨ ਹੈ ਜੋ ਕਿ ਬਹੁਤ ਘੱਟ ਹੈ ।

ਵਿਕਾਸ ਦੇ ਨਾਂ ਤੇ ਬਹੁਤ ਸਾਰੇ ਜੰਗਲ਼ ਕੱਟੇ ਗਏ ਹਨ ਜਿਨ੍ਹਾਂ ਦੀ ਪੂਰਤੀ ਨਾ ਮਾਤਰ ਕੀਤੀ ਜਾ ਰਹੀ ਹੈ।ਉਂਕਾਰ ਸਿੰਘ ਚਾਹਲਪੁਰੀ ਤੇ ਮਨਪ੍ਰੀਤ ਸਿੰਘ ਪਹਿਲਵਾਨ ਨੇ ਕਿਹਾ ਕਿ ਮੱਤੇਵਾੜਾ ਜੰਗਲ ਪੰਜਾਬ ੜਾ ਸਭ ਤੋਂ ਵੱਡਾ ਜੰਗਲ ਹੈ।ਜਿਸ ਵਿੱਚ ਅਣਗਿਣਤ ਜੰਗਲੀ ਜੀਵ ਤੇ ਪੰਛੀ ਨਿਵਾਸ ਕਰਦੇ ਹਨ।ਜੰਗਲਾਂ ਦਾ ਉਜਾੜਾ ਬਰਦਾਸਿਤ ਨਹੀਂ ਕੀਤਾ ਜਾ ਸੱਕਦਾ। ਸਮਾਜ ਸੇਵੀ ਸੰਜੇ ਕੁਮਾਰ ਪਿੱਪਲੀਵਾਲ ਤੇ ਯੂਥ ਆਗੂ ਕੁਲਵਿੰਦਰ ਸਿੰਘ ਚਾਹਲ, ਨੇ ਕਿਹਾ ਨੀ ਸਰਕਾਰ ਨੇ ਲਿਆ ਫੈਸਲਾ ਵਾਪਿਸ ਨਾ ਲਿਆ ਤਾਂ ਇਸ ਫ਼ੈਸਲੇ ਦੇ ਵਿਰੋਧ ਚ ਵਾਤਾਵਰਣ ਪ੍ਰੇਮੀਆਂ ਨੂੰ ਨਾਲ ਲੈ ਕੇ ਗੜ੍ਹਸ਼ੰਕਰ ਵਿੱਖੇ ਰੋਸ ਮਾਰਚ ਕੱਢਿਆ ਜੇਵੇਗਾ।ਇਸ ਮੌਕੇ ਸੋਮਨਾਥ ਬੰਗੜ,ਮਨਜੀਤ ਸਿੰਘ ਝੱਲੀ, ਪਰਮਜੀਤ ਕਾਹਮਾ, ਮਾਸਟਰ ਹੰਸਰਾਜ, ਸੁਖਦੇਵ ਸਿੰਘ ਡਾਨੀਸਿਵਾਲ, ਰੇਵਲ ਸਿੰਘ ਸੋਢੀ, ਗੌਰਵ ਸਿੰਘ ਪਿੱਪਲੀਵਾਲ ਆਦਿ ਹਾਜਰ ਸਨ।

Related posts

Leave a Reply