ਐੱਸ.ਬੀ.ਐੱਸ.ਮਾਡਲ ਸਕੂਲ ਸਦਰਪੁਰ ਦਾ ਨਤੀਜ਼ਾ ਸ਼ਾਨਦਾਰ

ਐੱਸ.ਬੀ.ਐੱਸ.ਮਾਡਲ ਸਕੂਲ ਸਦਰਪੁਰ ਦਾ ਨਤੀਜ਼ਾ ਸ਼ਾਨਦਾਰ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਸੀ.ਬੀ.ਐੱਸ.ਈ ਵਲੋਂ ਐਲਾਨੇ ਗਏ 12 ਵੀਂ ਜਮਾਤ ਦੇ ਨਤੀਜੇ ‘ਚ ਐੱਸ.ਬੀ.ਐੱਸ ਮਾਡਲ ਹਾਈ ਸਕੂਲ ,ਸਦਰਪੁਰ (ਗੜ੍ਹਸ਼ੰਕਰ) ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਅਤੇ ਮਾਤਾ-ਪਿਤਾ ਦਾ ਮਾਣ ਵਧਾਇਆ।ਮੈਨੇਜਿੰਗ ਡਾਇਰੈਕਟਰ ਮੈਡਮ ਸੁਰਿੰਦਰ ਕੌਰ ਬੈਂਸ ਨੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਨਾਂ ਦੀ ਸਖ਼ਤ ਮਿਹਨਤ ਲਈ ਵਧਾਈ ਦਿੱਤੀ।

ਕਾਮਰਸ ਗਰੁੱਪ ਦੀ ਮਨਦੀਪ ਕੌਰ 99 % ਅੰਕ ਹਾਸਿਲ ਕਰਕੇ ਪਹਿਲੇ ਸਥਾਨ ‘ਤੇ ਰਹੀ ਹੈ।ਵਨਸ਼ਿਕਾ ਸ਼ਰਮਾਂ (ਨਾੱਨ ਮੈਡਿਕਲ)90.4 % ਅੰਕ ਲੈ ਕੇ ਦੂਜਾ ਅਤੇ ਅਰਸ਼ਦੀਪ ਕੌਰ (ਕਾਮਰਸ) ਨੇ 90 % ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕਰਕੇ ਸਕੂਲ ਦਾ ਮਾਣ ਵਧਇਆ।ਵਿਸ਼ੇ ਅਨੁਸਾਰ ਸਭ ਤੋਂ ਜਿਆਦਾ ਅੰਕ ਹਿਸਾਬ ਵਿਚ 95 ਸ਼ਿਵਾਨੀ ਨੇ , ਫੀਜ਼ਿਕਸ’ਚ 92,ਕਮਿਸਟਰੀ’ਚ 95 ਵਨਸ਼ਿਕਾ ਸ਼ਰਮਾਂ ਨੇ, ਬਾਇਆਲੋਜ਼ੀ ‘ਚ 95 ਸਿਮਰਨ ਅਤੇ ਸਾਜਪ੍ਰੀਤ ਨੇ,ਅੰਗ੍ਰਜ਼ੀ’ਚ 96 ਲਤਿਕਾ ਨੇ, ਸਰੀਰਕ ਸਿੱਖਿਆ’ਚ 97 ਅਰਸ਼ਦੀਪ,ਮਨਦੀਪ ਤੇ
ਸੁਖਪ੍ਰੀਤ ਨੇ, ਇਕਨੋਮਿਕਸ’ਚ 95,ਬਿਜ਼ਨਸ ਸਟੱਡੀ ‘ਚ 96, ਅਕਾਉਂਟ’ਚ 95 ਮਨਦੀਪ ਕੌਰ ਨੇ ਪ੍ਰਾਪਤ ਕੀਤੇ।

ਸਕੂਲ ਦਾ ਸਮੁੱਚਾ ਨਤੀਜ਼ਾ ਸ਼ਾਨਦਾਰ ਰਿਹਾ, ਤਿੰਨ ਵਿਦਿਆਰਥੀਆਂ ਨੇ 90% ਤੋਂ ਵੱਧ ,19 ਵਿਦਿਆਰਥੀਆਂ ਨੇ 80% ਤੋਂ ਵੱਧ ਅਤੇ 26 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ।ਇਸ ਖੁਸ਼ੀ ਦੇ ਮੌਕੇ ਪ੍ਰਿੰ.ਡਾ ਸਰੋਜ ਚੌਹਾਨ  ਨੇ ਹੋਣਹਾਰ ਵਿਦਿਆਰਥੀਆਂ,ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਆਉਣ ਵਾਲੇ ਅਕਾਦਮਿਕ ਸਾਲ ਵਿੱਚ ਹੋਰ ਸ਼ਲਾਘਾਯੋਗ ਕੰਮ ਕਰਨ ਲਈ ਪ੍ਰੇਰਿਆ।

Related posts

Leave a Reply