ਸ਼੍ਰੀ ਖੁਰਾਲਗੜ ਸਾਹਿਬ ਚ ਬਣ ਰਹੇ “ਮੀਨਾਰੇ ਬੇਗਮਪੁਰਾ” ਦਾ ਕੰਮ ਫੰਡਾਂ ਦੀ ਘਾਟ ਕਾਰਨ ਬੰਦ ਹੋਣ ਕਿਨਾਰੇ

ਸ਼੍ਰੀ ਖੁਰਾਲਗੜ ਸਾਹਿਬ ਚ ਬਣ ਰਹੇ “ਮੀਨਾਰੇ ਬੇਗਮਪੁਰਾ” ਦਾ ਕੰਮ ਫੰਡਾਂ ਦੀ ਘਾਟ ਕਾਰਨ ਬੰਦ ਹੋਣ ਕਿਨਾਰੇ

ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਇਸ ਪੌਜੈਕਟ ਦਾ ਕੀਤਾ ਸੀ ਉਦਘਾਟਨ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਪਵਿੱਤਰ ਤੇ ਇਤਿਹਾਸਕ ਸਥਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਤਪ ਸਥਲੀ ਸ਼੍ਰੀ ਖੁਰਾਲਗਡ਼੍ਹ ਸਾਹਿਬ ਚ ਗੁਰੂ ਮਹਾਰਾਜ ਜੀ ਦੀ ਯਾਦ ਵਿੱਚ 110 ਕਰੋੜ ਰੁਪਏ ਦੀ ਲਾਗਤ ਨਾਲ  ਬਣਾਏ ਜਾ ਰਹੇ “ਮੀਨਾਰੇ ਬੇਗਮਪੁਰਾ” ਦੇ ਪ੍ਰਾਜੈਕਟ ਦਾ
ਨੀਂਹ ਪੱਥਰ ਤਤਕਾਲੀਅਕਾਲੀ ਭਾਜਪਾ ਸਰਕਾਰ ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 2016 ਚ ਰੱਖਿਆ ਸੀ।ਪ੍ਰੰਤੂ ਉਸ ਤੋਂ ਬਾਅਦ ਪੰਜਾਬ ਵਿਚ ਕਾਂਗਰਸੀ ਸਰਕਾਰ ਆ ਗਈ ਸੀ ਜਿਸ ਚ ਇਸ ਪ੍ਰਾਜੈਕਟ ਲਈ ਫੰਡਾਂ ਦੀ ਵੱਡੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਇਹ ਪ੍ਰਾਜੈਕਟ ਬੰਦ ਹੋਣ ਦੇ ਕਿਨਾਰੇ ਹੈ ਜਿਸ ਕਾਰਨ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੰਗਤਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਜਲਦੀ ਤੋ ਜਲਦੀ ਇਸ ਪੌਜੈਕਟ ਲਈ ਫੰਡ
ਜਾਰੀ ਕਰੇ।

ਇਸ ਸਬੰਧੀ ਗੱਲ ਕਰਦਿਆਂ ਇਸ ਪ੍ਰਾਜੈਕਟ ਨੂੰ ਤਿਆਰ ਕਰ ਰਹੀ
ਕੰਪਨੀ ਏ ਸੀ ਐੱਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਕਾਲੀ ਭਾਜਪਾ ਸਰਕਾਰ ਵੇਲੇ ਦੋ ਹਜ਼ਾਰ ਪੰਦਰਾਂ ਵਿੱਚ ਇਸ ਪ੍ਰਾਜੈਕਟ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤੇ ਪੰਦਰਾਂ ਮਹੀਨਿਆਂ ਦੇ ਇਸ ਪ੍ਰਾਜੈਕਟ ਲਈ ਮੌਜੂਦਾ ਪੰਜਾਬਸਰਕਾਰ ਵੱਲੋਂ ਕੋਈ ਫੰਡ ਨਾ ਆਉਣ ਕਾਰਨ ਇਹ ਪ੍ਰਾਜੈਕਟ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਇਸ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਲੋੜੀਂਦੇ ਫੰਡ ਜਾਰੀ ਕਰਨ ਦੀ ਅਪੀਲ ਕੀਤੀ ਤਾਂ ਜੋ ਇਸ ਕੰਮ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ।ਇਸ ਪੌਜੈਕਟ ਵਾਰੇ ਗੱਲ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਤੇ ਅਕਾਲੀ ਆਗੂ  ਸੋਹਣ ਸਿੰਘ  ਠੰਡਲ ਨੇ ਕਿਹਾ ਕਿ  ਉਨ੍ਹਾਂ ਦੀ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਵਿੱਚ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਤੇ ਪੰਜਾਹ ਕਰੋੜ ਰੁਪਏ ਉਸ ਸਮੇਂ ਲਗਾਇਆ ਗਿਆ ਸੀ ਤੇ ਜਦੋਂ ਤੋਂ ਪੰਜਾਬ ਵਿਚ ਕਾਂਗਰਸ ਸਰਕਾਰ ਆਈ ਇੱਕ ਵੀ ਪੈਸਾ ਇਸ ਪ੍ਰਾਜੈਕਟ ਲਈ ਜਾਰੀ ਨਹੀਂ ਹੋਇਆ ਜਿਸ ਕਰਕੇ ਇਹ ਪ੍ਰਾਜੈਕਟ ਬੰਦ ਹੋਣ ਕਿਨਾਰੇ ਹੈ ।

ਇਸ ਸਬੰਧੀ ਗੱਲਬਾਤ ਕਰਦਿਆਂ ਸ਼੍ਰੀ  ਗੁਰੂ  ਰਵਿਦਾਸ  ਤਪ ਅਸਥਾਨ ਦੇ ਹੈੱਡ ਗ੍ਰੰਥੀ ਨਰੇਸ਼ ਸਿੰਘ ਨੇ ਦੱਸਿਆ ਕਿ ਬੀਤੀ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਚ ਇਸ “ਮੀਨਾਰੇ ਬੇਗਮਪੁਰਾ” ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਜਿਸ ਦਾ ਕੰਮ ਪਹਿਲਾਂ ਤੇਜ਼ੀ ਨਾਲ ਚੱਲਿਆ ਸੀ ਪ੍ਰੰਤੂ ਹੁਣ ਫੰਡਾਂ ਦੀ ਘਾਟ ਦੇ ਕਾਰਨ ਇਹ ਕੰਮ ਬੰਦ ਹੋਣ ਦੇ
ਕਿਨਾਰੇ ਹੈ ਇਸ ਲਈ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਪ੍ਰਾਜੈਕਟ ਨੂੰ ਜਲਦ ਤੋਂ ਜਲਦ ਮੁਕੰਮਲ ਕਰਵਾ ਕੇ ਸੰਗਤਾਂ ਦੇ ਸਪੁਰਦ ਕੀਤਾ ਜਾਵੇ ।

Related posts

Leave a Reply