ਆਉਣ ਵਾਲੇ ਦਿਨਾਂ ਵਿੱਚ ਵੱਡੀ ਮਾਤਰਾ ਚ ਪਿੰਡ ਵਿੱਚ ਰੁੱਖ ਲਗਾਏ ਜਾਣਗੇ

ਆਉਣ ਵਾਲੇ ਦਿਨਾਂ ਵਿੱਚ ਵੱਡੀ ਮਾਤਰਾ ਚ ਪਿੰਡ ਵਿੱਚ ਰੁੱਖ ਲਗਾਏ ਜਾਣਗੇ

ਗੜਸ਼ੰਕਰ 15 ਜੁਲਾਈ (ਅਸ਼ਵਨੀ ਸ਼ਰਮਾ) : ਅੱਜ ਪਿੰਡ ਪੋਸੀ ਦੇ ਨੋਜਵਾਨਾ ਅਤੇ ਵਾਤਾਵਰਣ ਪ੍ਰੇਮੀਆਂ ਵਲੋਂ ਪਿੰਡ ਵਿੱਚ ਰੁੱਖ ਲਗਾਉਣ ਦਾ ਕੰਮ ਸੁਰੂ ਕੀਤਾ ਗਿਆ ਅੱਜ ਪਿੰਡ ਦੇ ਖੇਡ ਮੈਦਾਨ ਦੇ ਆਸ ਪਾਸ 200 ਦੇ ਕਰੀਬ ਫਲਦਾਰ ਅਤੇ ਛਾਦਾਰ ਦੇ ਰੁੱਖ ਲਗਾਏ ਗਏ ਇਸ ਤਰਾ ਆਉਣ ਵਾਲੇ ਦਿਨਾ ਵਿੱਚ ਵੱਡੀ ਮਾਤਰਾ ਚ ਪਿੰਡ ਵਿੱਚ ਰੁੱਖ ਲਗਾਏ ਜਾਣਗੇ ਇਸ ਸਮੇਂ ਮੈਂਬਰ ਪੰਚਾਇਤ ਅਤੇ ਵਾਤਾਵਰਣ ਪ੍ਰੇਮੀ ਮਾਸ਼ਟਰ ਸ਼ਾਦੀ ਰਾਮ ਵਲੋਂ ਵਾਤਾਵਰਣ ਨੂੰ ਦਰਪੇਸ ਖਤਰਿਆ ਚਾਨਣਾ ਪਾਇਆ ਅਤੇ ਸਮੂਹ ਲੋਕਾ ਨੂੰ ਵੱਡੀ ਗਿਣਤੀ ਵਿੱਚ ਦਰੱਖਤ ਲਗਾ ਕੇ ਉਨਾ ਦੀ ਦੇਖਭਾਲ ਕਰਨ ਦੀ ਅਪੀਲ ਕੀਤੀ।ਇਸ ਸਮੇਂ ਏਕ ਨੂਰ ਸਵੈ ਸੇਵੀ ਸੰਸਥਾ ਦੇ ਪ੍ਰਦੀਪ ਗੌੜ ਨੇ ਦੱਸਿਆ ਕੇ ਏਕ ਨੂਰ ਸੰਸਥਾ ਵਲੋ ਇਲਾਕੇ ਦੀਆ ਸੜਕਾ ਦੇ ਕਿਨਾਰੇ ਅਤੇ ਹੋਰ ਯੋਗ ਥਾਂਵਾ ਤੇ ਵੱਡੀ ਮਾਤਰਾ ਵਿੱਚ ਰੁੱਖ ਲਗਾ ਕਿ ਉਨਾ ਦੀ ਦੇਖ ਭਾਲ ਕੀਤੀ ਜਾਂਦੀ ਹੈ।

ਇਸ ਸਮੇਂ ਨਗਰ ਨਿਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕੇ ਮੱਤੇਵਾਲਾ ਜੰਗਲ ਦਾ ਰਕਬਾ ਕਿਸੇ ਵੀ ਹਾਲਤ ਵਿੱਚ ਉਦਯੋਗ ਲਗਾਉਣ ਲਈ ਨਾ ਵਰਤਿਆ ਜਾਵੇ ਕਿਉਕਿ ਇਸ ਨਾਲ ਅਨੇਕਾ ਜੀਵ ਜੰਤੂਆਂ ਅਤੇ ਪਸੂ ਪੰਛੀਆ ਦਾ ਜੀਵਨ ਖਤਰੇ ਵਿੱਚ ਪੈ ਜਾਵੇਗਾ ਅਤੇ ਪੰਜਾਬ ਦਾ ਵਾਤਾਵਰਣ ਹੋਰ ਵੀ ਪਲੀਤ ਹੋਵੇਗਾ ਕਿਉਕਿ ਪੰਜਾਬ ਵਿੱਚ ਪਹਿਲਾ ਹੀ ਜੰਗਲ ਹੇਠ ਰਕਬਾ ਘਟਦਾ ਜਾ ਰਿਹਾ ਹੈ ਇਸ ਸਮੇਂ ਮਾਸਟਰ ਸੰਦੀਪ ਰਾਣਾ,ਮਾ ਸ਼ਾਮ ਸ਼ੁੰਦਰ,ਪੰਡਿਤ ਚਰਨਜੀਤ,ਕੁਲਦੀਪ ਸ਼ੈਣੀ,ਬ੍ਰਹਮ ਰਾਣਾ,ਕੁਲਦੀਪ ਰਾਣਾ,ਸੁਖਵਿੰਦਰ ਸਿੰਘ,ਸੰਦੀਪ ਨੰਬਰਦਾਰ,ਸ਼ਿਵ ਕੁਮਾਰ,ਵਿਜੇ ਕੁਮਾਰ,ਵਿੱਕੀ ਅਤੇ ਪਿੰਡ ਵਾਸੀ ਆਦਿ ਹਾਜਰ ਸਨ

Related posts

Leave a Reply