ਸਤਿਗੁਰੂ ਬ੍ਰਹਮਾ ਨੰਦ ਭੂਰੀਵਾਲੇ ਰਾਣਾ ਗਜੇਂਦਰ ਚੰਦ ਪਬਲਿਕ ਸਕੂਲ ਮਨਸੋਵਾਲ ਦਾ ਦਸਵੀ ਦਾ ਨਤੀਜਾ ਰਿਹਾ ਸੌ ਫੀਸਦੀ

ਸਤਿਗੁਰੂ ਬ੍ਰਹਮਾ ਨੰਦ ਭੂਰੀਵਾਲੇ ਰਾਣਾ ਗਜੇਂਦਰ ਚੰਦ ਪਬਲਿਕ ਸਕੂਲ ਮਨਸੋਵਾਲ ਦਾ ਦਸਵੀ ਦਾ ਨਤੀਜਾ ਰਿਹਾ ਸੌ ਫੀਸਦੀ

ਗੜਸ਼ੰਕਰ 17 ਜੁਲਾਈ (ਅਸ਼ਵਨੀ ਸ਼ਰਮਾ) : ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਤਿਗੁਰੂ ਬ੍ਰਹਮਾ ਨੰਦ ਭੂਰੀਵਾਲੇ ਰਾਣਾ ਗਜੇਂਦਰ ਚੰਦ ਪਬਲਿਕ ਸਕੂਲ ਮਨਸੋਵਾਲ (ਸੀ.ਬੀ.ਐਸ.ਈ) ਦਸਵੀਂ ਜਮਾਤ ਦਾ ਨਤੀਜਾ ਇਸ ਵਾਰ
ਵੀ 100 ਫੀਸਦੀ ਰਿਹਾ।ਪ੍ਰਿੰਸੀਪਲ ਕੰਚਨ ਬਾਲਾ ਤੇ ਟਰੱਸਟ ਮੈਂਬਰਾਂ ਨੇ ਦੱਸਿਆ ਕਿ ਦਸਵੀਂ ਜਮਾਤ ਵਿੱਚ 44 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਸ ਵਿੱਚ 41 ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ। ਐਲਾਣੇ ਨਤੀਜੇ ਅੁਨਸਾਰ ਵੰਸ਼ਿਕਾ ਸ਼ਰਮਾ ਪੁੱਤਰੀ ਤੇਜਪਾਲ
ਨੇ 96 ਪ੍ਰਤੀਸ਼ਤ ਅੰਕ ਪਾ੍ਰਪਤ ਕਰਕੇ ਪਹਿਲਾ ਸਥਾਨ, ਪਲਕ ਪੁੱਤਰੀ ਵਿਜੇ ਕੁਮਾਰ ਨੇ 93 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਸਥਾਨ,ਦੀਆਂ ਮਿਨਹਾਸ ਪੁੱਤਰੀ ਕਰਨ ਸਿੰਘ ਨੇ 91ਪ੍ਰਤੀਸ਼ਤ ਲੈ ਕੇ ਤੀਜੇ ਸਥਾਨ, ਸਿਮਰਜੀਤ ਕੌਰ ਪੁੱਤਰੀ ਸਿਕੰਦਰ ਸਿੰਘ ਨੇ 90.2 ਪ੍ਰਤੀਸ਼ਤ ਅੰਕ ਲੈ
ਕੇ ਚੌਥਾ ਸਥਾਨ,ਭਾਰਤੀ ਪੁੱਤਰੀ ਸ਼ਾਮ ਲਾਲ ਨੇ 90 ਪ੍ਰਤੀਸ਼ਤ ਅੰਕ ਲੈ ਕੇ ਪੰਜਵੇਂ ਸਥਾਨ ਅਤੇ 9 ਵਿਦਿਆਰਥੀਆਂ ਨੇ 80 ਤੋਂ 90 ਪ੍ਰਤੀਸ਼ਤ ਅੰਕ ਲੈ ਕੇ ਮਾਪਿਆਂ  ਅਤੇ ਭੂਰੀਵਾਲੇ ਐਜੂਕੇਸ਼ਨ ਸੰਸਥਾਨਾਂ ਦਾ ਨਾਮ ਰੋਸ਼ਨ ਕੀਤਾ।  ਸਕੂਲ ਦੇ ਆਏ  ਚੰਗੇ ਨਤੀਜੇ ਤੇ ਵਿਦਿਆਰਥੀਆਂ ਅਤੇ ਸਟਾਫ ਨੂੰ ਆਸ਼ੀਰਵਾਦ ਦਿੰਦਿਆਂ ਵਿੱਦਿਅਕ ਅਦਾਰਿਆਂ ਦੇ ਸਰਪ੍ਰਸਤ
ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ  ਜੀ ਭੂਰੀਵਾਲਿਆਂ ਨੇ ਭਵਿੱਖ ਵਿੱਚ ਹੋਰ ਮੇਹਨਤ ਕਰਨ ਦੀ ਪ੍ਰੇਰਣਾ ਕੀਤੀ।

Related posts

Leave a Reply