ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਬਾਦਲ ਪਰਿਵਾਰ ਦੀ ਬਜਾਏ ਸਿੱਖ ਕੌਮ ਦੀ ਵਕਾਲਤ ਕਰਨ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਬਾਦਲ ਪਰਿਵਾਰ ਦੀ ਬਜਾਏ ਸਿੱਖ ਕੌਮ ਦੀ ਵਕਾਲਤ ਕਰਨ 

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਟਕਸਾਲੀ ਸਿੱਖ ਆਗੂ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ  ਨੇ ਪ੍ਰੈੱਸ ਬਿਆਨ ਰਾਹੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ਼ ਅਤੇ ਕਮੇਟੀ ਦੇ ਸਾਬਕਾ ਮੁਲਾਜ਼ਮ ਰਾਜਿੰਦਰ ਸਿੰਘ ਮਹਿਤਾ ਜਨਰਲ ਜਕੱਤਰ ‘ਤੇ ਵਰਦਿਆਂ ਸਖ਼ਤ ਨਿਖੇਧੀ ਕੀਤੀ ਹੈ ਕਿ ਦੋਵੇਂ ਅਹੁਦੇਦਾਰ ਸਿੱਖ ਕੌਮ ਦੀ ਵਕਾਲਤ ਕਰਨ ਦੀ ਬਜਾਏ ਸੁਖਬੀਰ ਦੀ ਵਕਾਲਤ ਕਰ ਰਹੇ ਹਨ ਜੋ ਬਹੁਤ ਹੀ ਮਰੀ ਹੋਈ ਜ਼ਮੀਰ ਦਾ ਸਬੂਤ ਹੈ । ਬਡਹੇੜੀ ਨੇ ਆਖਿਆ ਕਿ ਜਦੋਂ ਸੁਖਬੀਰ ਬਾਦਲ ਦੀ ਕੀਤੀਆਂ ਪੰਥ ਵਿਰੋਧੀ ਕਾਰਵਾਈਆਂ ਦਾ ਪਰਦਾਫਾਸ਼ ਹੋ ਰਿਹੈ ਸਿਰਸਾ ਵਾਲ਼ੇ ਦੇ ਚੇਲਿਆਂ ਨੇ ਸੁਖਬੀਰ ਦੀ ਡੇਰੇ ਨਾਲ ਸਿਆਸੀ ਲਾਹਾ ਲੈਣ ਲਾਈ ਯਾਰੀ ਬਦਲੇ ਸਿੱਖ ਕੌਮ ਦਾ ਨੁਕਸਾਨ ਕਰਾਉਣ, ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵਰਗੀ ਪੌਸ਼ਾਕ ਪਾ ਕੇ ਮਜ਼ਾਕ ਉਡਾਉਣ ਸਵਾਂਗ ਰਚਣ ਅਤੇ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕਰਤੂਤ ਵਿੱਚ ਭਾਗੀਦਾਰੀ ਦਾ ਭਾਂਡਾ ਭੰਨਿਆਂ ਜਾ ਚੁੱਕਾ ਹੈ,ਬਹੁਤ ਜੜੀ ਸ਼ਰਮ ਵਾਲੀ ਗੱਲ ਹੈ ਕਿ “ਸੁਖਬੀਰ ਦੇ ਚੱਟਪੂੰਝੀਏ” ਅਤੇ ਝੋਲ਼ੀ ਚੁੱਕ ਆਪਣੇ ਅਹੁਦੇ ਕਾਇਮ ਰੱਖਣ ਸਿੱਖ ਕੌਮ ਦੀ ਵਫ਼ਾਦਾਰੀ ਨਾਲ਼ੋਂ ਵੱਧ ਆਪਣੇ ਆਕਾ ਸੁਖਬੀਰ ਬਾਦਲ ਦੀ “ਢਾਲ” ਬਣਨ ਦੀ ਕਮੀਨਗੀ ਵਾਲੀ ਹਰਕਤ ਕਰ ਰਹੇ ਹਨ। ਬਡਹੇੜੀ ਨੇ ਨਿਸ਼ਾਨ ਰਾਹੀਂ ਸ੍ਰੀ ਅਕਲ ਤਖਤ ਸਾਹਿਬ ਦੇ ਕਾਰਕਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਖ਼ੁਦ ਨੋਟਿਸ ਲੈਂਦਿਆਂ ਗੋਬਿੰਦ ਸਿੰਘ ਲੌਂਗੋਵਾਲ ਅਤੇ ਰਾਜਿੰਦਰ ਸਿੰਘ ਮਹਿਤਾ ਨੂੰ ਸੁਖਬੀਰ ਬਾਦਲ ਦੀ  ਬੇਲੋੜੀ ਵਕਾਲਤ ਕਰਨ ਤੋਂ ਰੋਕਣ ਲਈ ਆਦੇਸ਼ ਜਾਰੀ ਕਰਨ ਦੀ ਖੇਚਲ ਕਰਨ ਤਾਂ ਜੋ ਬਰਗਾੜੀ ਕੋਟਕਪੂਰਾ ਦੀਆਂ ਘਟਨਾਵਾਂ ਦੀ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਕੋਈ ਵੀ ਕਿਸੇ ਕਿਸਮ ਦੀ ਕਾਰਵਾਈ ਜਾਂ ਬੇਤੁੱਕੀ ਬਿਆਨਬਾਜ਼ੀ ਕਰਨ ਦੀ ਹਿੰਮਤ ਨਾ ਕਰ ਸਕੇ ਅਤੇ ਸ਼ਰੋਮਣੀ ਕਮੇਟੀ ਦੇ ਅਹੁਦੇਦਾਰ ਸੁਖਬੀਰ ਨੂੰ ਬਚਾਉਣ ਲਈ ਚਾਪਲੂਸੀ ਕਰਨ ਤੋਂ ਗੁਰੇਜ਼ ਕਰਨ।

Related posts

Leave a Reply