ਪੰਜਾਬ ਅਤੇ ਯੂ.ਟੀ.ਮੁਲਾਜ਼ਮ ਸ਼ੰਘਰਸ਼ ਮੋਰਚੇ ਵਲੋਂ ਮੁੱਖ ਮੰਤਰੀ ਪੰਜਾਬ ਨੁੂੰ ਭੇਜਿਆ ਮੰਗ ਪੱਤਰ

ਆਸ਼ਾ / ਮਿਡ ਡੇ ਮੀਲ ਵਰਕਰਾਂ ਨੁੂੰ 18000/-ਤਨਖਾਹ ਸ਼ਰਤਾ ਪੂਰੀਆਂ ਕਰਦੇ ਵਲੰਟੀਅਰਾਂ ਤੇ ਕੰਪਿਊਟਰ ਅਧਿਆਪਕਾਂ ਨੁੂੰ ਸਿੱਖਿਆ ਵਿਭਾਗ ਚ ਲਿਆ ਜਾਵੇ


 ਗੜਸ਼ੰਕਰ: 6 ਅਗਸਤ (ਅਸ਼ਵਨੀ ਸ਼ਰਮਾ) : ਪੰਜਾਬ ਅਤੇ ਯੂ.ਟੀ. ਮੁਲਾਜ਼ਮ ਸ਼ੰਘਰਸ਼ ਮੋਰਚਾ ਇਕਾਈ ਹੁਸ਼ਿਆਰਪੁਰ ਵੱਲੋਂ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਆਗੂ ਸਾਥੀ ਸੁਖਦੇਵ ਡਾਨਸੀਵਾਲ ਦੀ ਅਗਵਾਈ ਹੇਠ ਅੱਜ ਹਲਕਾ ਵਿਧਾਇਕ ਜੇੈ ਕਿਸ਼ਨ ਸਿੰਘ  ਰੌੜੀ  ਰਾਹੀਂ ਮੁੱਖ ਮੰਤਰੀ ਪੰਜਾਬ ਨੁੂੰ ਮੁਲਾਜ਼ਮ ਮੰਗਾਂ ਸੰਬੰਧੀ ਮੰਗ ਪੱਤਰ ਭੇਜਿਆ । ਪ੍ਰੈਸ ਨੁੂੰ ਜਾਣਕਾਰੀ ਦਿੰਦਿਆਂ ਮੋਰਚੇ ਦਾ ਆਗੂਆਂ ਮਾ.ਹੰਸ ਰਾਜ ਗੜਸ਼ੰਕਰ ਅਤੇ ਮਾ.ਸੱਤਪਾਲ ਕਲੇਰ ਨੇ ਦੱਸਿਆ ਕਿ ਪੰਜਾਬ ਸਰਕਾਰ ਪਿਛਲੇ ਕਾਫੀ ਸਮੇਂ ਤੋਂ ਮੁਲਾਜ਼ਮਾਂ ਦੀਆਂ ਜ਼ਰੂਰੀ ਮੰਗਾਂ ਤੋਂ ਟਾਲ ਮੁਟੋਲ ਕਰ ਰਹੀ ਹੈ ਜਿਸਦੇ ਖਿਲਾਫ ਪੰਜਾਬ ਦੇ ਮੁਲਾਜ਼ਮਾ ਨੇ ਪੰਜਾਬ ਅਤੇ ਯੂਟੀ ਮੁਲਾਜ਼ਮ ਸੰਘਰਸ਼ ਮੋਰਚਾ ਦਾ ਗਠਨ ਕਰਕੇ ਪੰਜਾਬ ਸਰਕਾਰ ਖਿਲਾਫ਼ ਵੱਡੇ ਪੱਧਰ ਤੇ ਸੰਘਰਸ਼ ਸ਼ੁਰੂ ਕਰ ਦਿੱਤਾ ਹੈ,ਦੇ ਪਹਿਲੇ ਪੜਾਅ ਤਹਿਤ ਪੰਜਾਬ ਐਂਡ ਯੂ ਟੀ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ 4 ਤੋਂ 9 ਅਗਸਤ ਤੱਕ ਪੰਜਾਬ ਦੇ ਸਮੂਹ ਵਿਧਾਇਕਾਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਜਾਣ ਦੇ ਸੱਦੇ ਤਹਿਤ ਅੱਜ ਹਲਕਾ ਵਿਧਾਇਕ ਜੈ ਕਿਸ਼ਨ ਸਿੰਘ ਰੌੜੀ ਦੇ ਰਾਹੀਂ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ ਜਿਸ ਵਿੱਚ ਮੁਲਾਜ਼ਮਾ ਦੀਆਂ  ਅਹਿਮ ਮੰਗਾਂ ਮਾਣ ਭੱਤਾ ਵਰਕਰਾਂ ਆਸ਼ਾ/ ਮਿਡ ਡੇ ਮੀਲ ਅਤੇ ਪਾਰਟ ਟਾਈਮ  ਵਰਕਰਾਂ  ਨੂੰ ਘੱਟੋ ਘੱਟ ਉਜਰਤ ਹੇਠ  ਲਿਆਂਦਾ ਜਾਵੇ ਤੇ 18000/-ਰੁਪਏ ਮਾਸਕ ਤਨਖਾਹ  ਦਿੱਤੀ ਜਾਵੇ ਕੱਚੇ ਵਰਕਰਾਂ, ਕੰਟਰੈਕਟ ਮੁਲਾਜ਼ਮਾਂ ਅਤੇ ਸੁਸਾਇਟੀ  ਅਧੀਨ ਕੰਪਿਊਟਰ ਅਧਿਆਪਕਾਂ  ਨੂੰ ਸਿੱਖਿਆ ਵਿਭਾਗ ‘ਚ ਪੱਕਾ ਕੀਤਾ ਜਾਵੇ, ਸ਼ਰਤਾਂ ਪੂਰੀਆਂ  ਕਰਦੇ ਵਲੰਟੀਅਰਾਂ ਨੂੰ ਤੁਰੰਤ ਪੂਰੇ ਗ੍ਰੇਡਾਂ ਵਿੱਚ ਸਿੱਖਿਆ ਵਿਭਾਗ ਵਿੱਚ ਲਿਆ ਜਾਵੇ,1-12-2011 ਦੇ ਮੁੜ ਸੋਧੇ ਸਕੇਲਾਂ ਨੂੰ ਆਧਾਰ ਮੰਨ ਕੇ ਛੇਵੇਂ  ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਜਾਰੀ ਕੀਤੀ ਜਾਵੇ ,ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰੀ ਪੇ ਸਕੇਲ ਤੋਂ ਵਧੇਰੇ ਸਕੇਲ ਨਾ ਦੇਣ ਦਾ ਪੱਤਰ ਰੱਦ ਕੀਤਾ ਜਾਵੇ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ,ਸਹਿਕਾਰੀ ਅਦਾਰਿਆਂ ਬੋਰਡਾਂ ਦੇ ਮੁਲਾਜ਼ਮਾਂ ਨੂੰ ਪੈਨਸ਼ਨ ਤੇ ਮੈਡੀਕਲ ਸਹੂਲਤ ਦਿੱਤੀ ਜਾਵੇ,ਜਨਵਰੀ 2018 ਤੋਂ ਜਾਮ ਕੀਤਾ ਹੋਇਆ ਮਹਿੰਗਾਈ ਭੱਤਾ ਅਤੇ 158 ਮਹੀਨੇ ਦੇ ਬਕਾਏ ਨਕਦ ਦਿੱਤੇ ਜਾਣ, ਤਿੰਨ ਸਾਲ ਦੇ ਪ੍ਰੋਬੇਸ਼ਨ ਅਤੇ ਮੁਢਲੇ ਪੇ-ਬੈੰਡ ਨੁੂੰ ਰੱਦ ਕਰਕੇ ਪੂਰੀ ਤਨਖ਼ਾਹ ਅਤੇ ਭੱਤੇ ਦਿੱਤੇ ਜਾਣ, ਮੁਲਾਜ਼ਮਾਂ ਤੇ ਜਬਰੀ ਥੋਪਿਆ 2400/-ਰੁਪਏ ਦਾ ਡਿਵੈਲਮੈਂਟ ਫੰਡ ਟੈਕਸ ਅਤੇ ਮੋਬਾਈਲ ਭੱਤੇ ਵਿੱਚ 50% ਕਟੌਤੀ ਤੁਰੰਤ ਰੱਦ ਕੀਤੀ ਜਾਵੇ ।ਇਸ ਸਮੇਂ ਹੋਰਨਾਂ ਤੋ ਇਲਾਵਾਂ ਅਧਿਆਪਕ ਆਗੂ ਰਾਜਵਿੰਦਰ ਰਾਜੂ,ਮਨਜੀਤ ਬੰਗਾ,ਬਲਜੀਤ ਬੋੜਾ, ਜਰਨੈਲ ਸਿੰਘ ,ਸੰਦੀਪ ਕੁਮਾਰ, ਹਰਪਿੰਦਰ ਸਿੰਘ, ਸੁਭਾਸ਼ ਬੰਗੜ, ਜਸਵਿੰਦਰ ਸਿੰਘ, ਜਗਦੀਪ ਸਿੰਘ , ਰਮਿੰਦਰ ਵਿਰਮਾਨੀ, ਮਨਜੀਤ ਬਿੰਜੋਂ,ਗੁਰਮੇਲ ਸਿੰਘ ਆਦਿ ਹਾਜਿਰ ਸਨ

Related posts

Leave a Reply