ਡੀ ਟੀ ਐਫ ਵਲੋਂ ਨਵੇਂ ਸਕੂਲ ਮੁਖੀਆਂ ਨਾਲ ਮੀਟਿੰਗ ਕਰਕੇ ਕੀਤੀਆਂ ਵਿਚਾਰਾਂ

ਨਵ ਨਿਯੁਕਤ ਸਕੂਲ ਮੁਖੀਆਂ ਦਾ ਪਰਖ ਸਮਾਂ ਇੱਕ ਸਾਲ ਕਰਨ ਦੀ ਕੀਤੀ ਮੰਗ

ਗੜਸ਼ੰਕਰ 22 ਜੂਨ ( ਅਸ਼ਵਨੀ ਸ਼ਰਮਾ ) : ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਇਕਾਈ ਹੁਸ਼ਿਆਰਪੁਰ ਵੱਲੋਂ ਸਥਾਨਕ ਗਾਂਧੀ ਪਾਰਕ ਵਿੱਚ ਪਿਛਲੇ ਸਮੇਂ ਚ ਸਿੱਧੀ ਭਰਤੀ ਰਾਹੀ ਟੈਸਟ ਪਾਸ ਕਰਕੇ ਆੲੇ ਸਕੂਲ ਮੁਖੀਆਂ ਦਾ ਵਿਭਾਗ ‘ਚ ਸਵਾਗਤ ਕੀਤਾ ਗਿਆ ਉੱਥੇ ਨਾਲ ਹੀ ਮੀਟਿੰਗ ਕਰਕੇ ਸਕੂਲਾਂ  ਤੇ ਸਿੱਖਿਆ ਨਾਲ ਸੰਬੰਧਿਤ ਮੁਸ਼ਕਲਾ ਬਾਰੇ ਅਹਿਮ ਵਿਚਾਰਾਂ ਕੀਤੀਆਂ ਗਈਆਂ।

ਇਸ ਮੀਟਿੰਗ ਚ ਡੀ ਟੀ ਐਫ ਆਗੂ ਹੰਸ ਰਾਜ ਗੜਸ਼ੰਕਰ,ਸੱਤਪਾਲ ਕਲੇਰ ਅਤੇ ਨਵੇ ਬਣੇ ਸਕੂਲ ਮੁਖੀ ਸੈਂਟਰ ਹੈੱਡ ਟੀਚਰ ਗੁਰਦੇਵ ਸਿੰਘ ਢਿੱਲੋਂ, ਹੈੱਡ ਟੀਚਰ ਸਤਿੰਦਰ ਸਿੰਘ ਦੋਆਬੀਆ,ਮੁੱਖ ਅਧਿਆਪਕ ਦਿਲਦਾਰ ਸਿੰਘ ਰਾਣਾ,ਮੁੱਖ ਅਧਿਆਪਕ ਬਲਜੀਤ ਸਿੰਘ,ਸਾਇੰਸ ਮਾਸਟਰ ਤੇਜ ਪਾਲ ਸਿੰਘ ਵਲੋਂ ਸਕੂਲਾਂ ਤੇ ਅਧਿਆਪਕਾਂ ਨੁੂੰ ਦਰਪੇਸ਼ ਸਮੱਸਿਆਵਾਂ ਵਾਰੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ।

ਉਨਾਂ ਨੇ ਸਰਕਾਰ ਤੇ ਵਿਭਾਗ ਤੋ ਮੰਗ ਕੀਤੀ ਗਈ ਕਿ ਵਿਭਾਗ ਚ ਆਏ ਨਵੇਂ ਮੁਖੀਆਂ ਦਾ ਪਰਖ ਕਾਲ ਤਿੰਨ ਸਾਲ ਤੋ ਘਟਾ ਕੇ ਇੱਕ ਸਾਲ ਕੀਤਾ ਜਾਵੇ ਅਤੇ ਬੇਸਿਕ ਤਨਖਾਹ ਦੀ ਥਾਂ ਪੂਰੀ ਤਨਖਾਹ ਦਿੱਤੀ ਜਾਵੇ । ਅੰਤ ਵਿਚ ਯੂਨੀਅਨ ਵਲੋ ਹਰ ਤਰਾ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ  ਡੀ ਟੀ ਐਫ ਦੇ ਸੂਬਾ ਆਗੂ ਮੁਕੇਸ਼ ਗੁਜਰਾਤੀ ਤੇ ਸਾਬਕਾ ਅਧਿਆਪਕ ਆਗੂ ਗੁਰਮੇਲ ਸਿੰਘ ਨੇ ਨਵੇਂ ਮੁਖੀਆਂ ਨੁੂੰ “ਪਹਿਲਾਂ ਅਧਿਆਪਕ” ਕਿਤਾਬ ਦੇ ਕੇ ਸਨਮਾਨਿਤ ਕੀਤਾ ।

Related posts

Leave a Reply