ਇਲਾਕਾ ਬੀਤ ਚ ਪਿਛਲੇ 19-20 ਘੰਟਿਆਂ ਤੋਂ ਬਿਜਲੀ ਦੀ ਸਪਲਾਈ ਗੁੱਲ

ਗੜ੍ਹਸ਼ੰਕਰ 22 ਜੂਨ (ਅਸ਼ਵਨੀ ਸ਼ਰਮਾ) : ਕਹਿੰਦੇ ਹਨ ਕਿ ਪੰਜਾਬ ਚ ਬਿਜਲੀ ਸਰਪਲਸ ਹੈ ਤੇ ਸਪਲਾਈ 24 ਘੰਟੇ ਦੇਣ ਦੀ ਗਲ ਕਹੀ ਜਾ ਰਹੀ ਹੈ ਪਰ ਇਹ ਸਚਾਈ ਤੋਂ ਕੋਹਾਂ ਦੁਰ ਹੈ ਮਿਸਾਲ ਬੀਤ ਇਲਾਕੇ ਚ ਸਾਹਮਣੇ ਆਈ ਹੈ ਜਿਥੇ ਪਿਛਲੇ 19-20 ਘੰਟੇ ਤੋਂ ਬਿਜਲੀ ਦੀ ਸਪਲਾਈ ਠਪ ਹੋਈ ਪਈ ਹੈ। ਇਲਾਕੇ ਦੇ ਲੋਕਾਂ ਨੇ ਦਸਿਆ ਕਿ ਲੰਘੀ ਰਾਤ 8 ਵਜੇ ਦੀ ਬਿਜਲੀ ਗਈ ਹੋਈ ਹੈ ਤੇ ਅਜ 3 ਵਜੇ ਸ਼ਾਮ ਤਕ ਲਾਈਟ ਦਾ ਕੋਈ ਥੋ ਪਤਾ ਨਹੀਂ ਸੀ।19-20 ਘੰਟੇ ਤੋਂ ਬੰਦ ਬਿਜਲੀ ਕਾਰਨ ਲੋਕ ਗਰਮੀ ਨਾਲ ਪ੍ਰੇਸ਼ਾਨ ਹੋਏ ਸਰਕਾਰ ਅਤੇ ਵਿਭਾਗ ਨੂੰ ਕੋਸ ਰਹੇ ਸਨ।

ਰਾਤ ਮਛਰਾ ਨਾਲ ਮੂੰਹ ਤੇ ਧਫੜ ਪਵਾਈ ਛੋਟੇ-ਛੋਟੇ ਬਚਿਆ ਦਾ ਹਾਲ ਬੇਹਾਲ ਹੋਇਆ ਪਿਆ ਦੇਖਿਆ ਗਿਆ। ਇਲਾਕਾ ਵਾਸੀਆਂ ਨੇ ਸਰਕਾਰ ਤੋ ਮੰਗ ਕਰਦਿਆਂ ਕਿਹਾ ਕਿ ਬੀਤ ਇਲਾਕੇ ਚ ਬਿਜਲੀ ਸਪਲਾਈ ਨੂੰ ਨਿਰਵਿਘਨ ਅਤੇ ਸੰਚਾਰੁ ਚਲਾਇਆ ਜਾਵੇ। ਇਸ ਵਾਰੇ ਸਬੰਧੀ ਸਬ ਸਟੇਸ਼ਨ ਡੱਲੇਵਾਲ ਬੀਤ ਦਫਤਰ ਵਿਖੇ ਗਲ ਕਰਨ ਤੇ ਮੌਜੂਦ ਮੁਲਾਜ਼ਮ ਨੇ ਦਸਿਆ ਕਿ ਨਵਾਂਸ਼ਹਿਰ ਵਿਖੇ ਨਵੀਂ ਲਾਈਨਾਂ ਦਾ ਕੰਮ ਚਲਣ ਕਾਰਨ ਸਪਲਾਈ ਨਵਾਂਸ਼ਹਿਰ ਤੋ ਹੀ ਬੰਦ ਹੈ ਥੋੜੇ ਸਮੇਂ ਚ ਚਾਲੂ ਕਰ ਦਿੱਤੀ ਜਾਵੇਗੀ।

Related posts

Leave a Reply