ਗੜੀਮਾਨਸੋਵਾਲ ਵਾਸੀ ਡਾ.ਮਹਿੰਦਰ ਸਿੰਘ ਨੂੰ ਕੀਤਾ ਸਨਮਾਨਿਤ

ਗੜੀਮਾਨਸੋਵਾਲ ਵਾਸੀ ਡਾ.ਮਹਿੰਦਰ ਸਿੰਘ ਨੂੰ ਕੀਤਾ ਸਨਮਾਨਿਤ

ਗੜ੍ਹਸ਼ੰਕਰ 8 ਜੂਨ ( ਅਸ਼ਵਨੀ ਸ਼ਰਮਾ ) : ਪਿਛਲੇ ਦਿਨੀ ਗੜੀਮਾਨਸੋਵਾਲ ਦੇ ਨੌਜਵਾਨ ਮਹਿੰਦਰ ਸਿੰਘ ਨੇ ਪਟਿਆਲਾ ਯੂਨੀਵਰਸਟੀ ਤੋ ਪੀ.ਐਚ.ਡੀ (ਨਿਊਕਲੀਅਰ ਤੇ ਰੇਡੀਏਸ਼ਨ ਫਿਜਿਕਸ) ਤੋਂ ਕੀਤੀ ਜਿਸ ਨਾਲ ਇਲਾਕੇ ਅੰਦਰ ਖੁਸ਼ੀ ਦੀ ਲਹਿਰ ਸੀ। ਅੱਜ ਪਿੰਡ ਗੜੀਮਾਨਸੋਵਾਲ ਵਾਸੀਆ ਨੇ ਡਾ ਮਹਿੰਦਰ ਸਿੰਘ ਦਾ ਇਸ ਪ੍ਰਾਪਤੀ ਲਈ ਸਨਮਾਨ ਕੀਤਾ।ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਬੀਤ ਦੇ ਪ੍ਰਧਾਨ ਜਗਦੇਵ ਸਿੰਘ ਦੇ ਗ੍ਰਹਿ ਵਿਖੇ ਹੋਏ ਇਸ ਸਧਾਰਣ ਪਰ ਪ੍ਰਭਾਵਸ਼ਾਲੀ ਸਮਾਗਮ ‘ਚ  ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਨੇ ਵਿਸ਼ੇਸ਼ਤੌਰ ਤੇ ਸ਼ਿਰਕਤ ਕੀਤੀ।

ਕਰੋਨਾ ਵਾਇਰਸ ਕਾਰਨ ਸਰਕਾਰੀ ਹੁਕਮਾ ਦੀ ਪਾਲਣਾ ਕਰਦੇ ਹੋਏ ਇਸ ਸਮਾਗਮ ‘ਚ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਨੇ ਡਾ.ਮਹਿੰਦਰ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿਤੀ ਅਤੇ ਸਿਰਾਪਾਓ ਪਾ ਕੇ ਸਨਮਾਨ ਕੀਤਾ। ਇਸ ਮੌਕੇ ਸਾਬਕਾ ਸਰਪੰਚ
ਜਗਦੇਵ ਸਿੰਘ, ਬੀਜੇਪੀ ਬੀਤ ਮੰਡਲ ਦੇ ਪ੍ਰਧਾਨ ਪ੍ਰਦੀਪ ਰੰਗੀਲਾ, ਮਾਸਟਰ ਧਰਮਪਾਲ,ਰਾਣਾ ਦਰਸ਼ਨ ਸਿੰਘ, ਉਜਾਗਰ ਸਿੰਘ, ਸੁਖਦੇਵ ਸਿੰਘ, ਸੁਰਿੰਦਰ ਕੁਮਾਰ, ਸੁਨੀਲ ਰਾਣਾ ਆਦਿ ਹਾਜਰ ਸਨ।

Related posts

Leave a Reply