ਪ੍ਰਵਾਸੀ ਭਾਰਤੀ ਲਖਬੀਰ ਸਿੰਘ ਸਹੂੰਗੜਾ ਵਲੋਂ ਖ਼ਾਲਸਾ ਕਾਲਜ ਦੇ ਵਿਕਾਸ ਲਈ 1 ਲੱਖ ਦੀ ਰਾਸ਼ੀ ਭੇਂਟ


ਗੜ੍ਹਸ਼ੰਕਰ 11 ਜੂਨ ( ਅਸ਼ਵਨੀ ਸ਼ਰਮਾ ) : ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਪੁਰਾਣੇ ਵਿਦਿਆਰਥੀ ਕੈਨੇਡਾ ਜਾ ਵਸੇ ਲਖਬੀਰ ਸਿੰਘ ਸਹੂੰਗੜਾ ਵਲੋਂ ਕਾਲਜ ਦੇ ਵਿਕਾਸ ਲਈ 1 ਲੱਖ ਦੀ ਮਾਇਕ ਰਾਸ਼ੀ ਦਾ ਯੋਗਦਾਨ ਪਾਇਆ ਗਿਆ ਹੈ। ਕਾਲਜ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਚਰਨਜੀਤ ਸਿੰਘ ਜੱਸੋਵਾਲ ਦੀ ਹਾਜ਼ਰੀ ਵਿਚ ਪ੍ਰਵਾਸੀ ਭਾਰਤੀ ਲਖਬੀਰ ਸਿੰਘ ਸਹੂੰਗੜਾ ਵਲੋਂ ਭੇਜੀ ਮਾਇਕ ਰਾਸ਼ੀ ਕਿਸ਼ੋਰ ਕੁਮਾਰ ਸਹੂੰਗੜਾ ਵਲੋਂ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ.ਜਸਪਾਲ ਸਿੰਘ ਨੂੰ ਸੌਂਪੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਚਰਨਜੀਤ ਸਿੰਘ ਜੱਸੋਵਾਲ ਨੇ ਕਾਲਜ ਵਿਚ ਉਚੇਚੇ ਤੌਰ ‘ਤੇ ਪਹੁੰਚਕੇ ਪ੍ਰੋ. ਜਸਪਾਲ ਸਿੰਘ ਨੂੰ ਕਾਰਜਕਾਰੀ ਪ੍ਰਿੰਸੀਪਲ ਬਣਨ ‘ਤੇ ਵਧਾਈ ਦਿੱਤੀ। ਸੰਤ ਚਰਨਜੀਤ ਸਿੰਘ
ਜੱਸੋਵਾਲ ਤੇ ਪ੍ਰੋ. ਜਸਪਾਲ ਸਿੰਘ ਨੇ ਮਾਇਕ ਮਦਦ ਭੇਜਣ ਲਈ ਪ੍ਰਵਾਸੀ ਭਾਰਤੀ ਲਖਬੀਰ ਸਿੰਘ ਕੈਨੇਡਾ ਦਾ ਧੰਨਵਾਦ ਕੀਤਾ। ਇਸ ਮੌਕੇ ਗਿਆਨੀ ਬਖਸ਼ੀਸ਼ ਸਿੰਘ ਗੜ੍ਹਸ਼ੰਕਰ, ਪ੍ਰੋ.ਮਨਬੀਰ ਕੌਰ,ਪ੍ਰੋ. ਨਿਰਮਲ ਸਿੰਘ ਬਰਾੜ ਵੀ ਹਾਜ਼ਰ ਸਨ।

Related posts

Leave a Reply