GARSHANKER/ HOSHIARPUR : ਦੋ ਟਰੱਕਾਂ ਦੀ ਟੱਕਰ ‘ਚ ਇੱਕ ਵਿਅਕਤੀ ਦੀ ਮੌਤ

ਗੜ੍ਹਸ਼ੰਕਰ : ਗੜ੍ਹਸ਼ੰਕਰ ਨਵਾਂਸ਼ਹਿਰ ਸੜਕ ‘ਤੇ ਪਿੰਡ ਦੇਣੋਵਾਲ ਖੁਰਦ ਲਾਗੇ ਅੱਜ ਮੰਗਲਵਾਰ ਸਵੇਰੇ  ਕਰੀਬ 2 ਵਜੇ ਵਾਪਰੇ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ  ਹੈ।

ਜਾਣਕਾਰੀ ਅਨੁਸਾਰ ਅਵਤਾਰ ਸਿੰਘ (45) ਪੁੱਤਰ ਨਛੱਤਰ ਸਿੰਘ ਵਾਸੀ ਸੁਭਾਣਾ ਜ਼ਿਲ੍ਹਾ ਲੁਧਿਆਣਾ ਟਰੱਕ  ਨੰਬਰ ਪੀ ਬੀ 10 ਜੀ ਜ਼ੈੱਡ 7284 ਤੇ ਗਟਕਾ ਲੈ ਕੇ ਗੜ੍ਹਸ਼ੰਕਰ ਵਾਲੇ ਪਾਸਿਓਂ ਨਵਾਂਸ਼ਹਿਰ ਵੱਲ ਜਾ ਰਿਹਾ ਸੀ। ਤੜਕਸਾਰ ਕਰੀਬ 2 ਵਜੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋਣ ਕਾਰਨ ਅਵਤਾਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਗੜ੍ਹਸ਼ੰਕਰ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। 

Related posts

Leave a Reply