ਸ਼੍ਰੀ ਗੁਰੁ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਤਕਾ ਕੈਂਪ ਲਗਾਇਆ

ਗੜ੍ਹਦੀਵਾਲਾ 19 ਅਗਸਤ (ਚੌਧਰੀ) : ਸ਼ਾਹਿਬ ਸ਼੍ਰੀ ਗੁਰੁ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੈਸ਼ਨਲ ਗਤਕਾ ਐੱਸ ਆਫ ਇੰਡੀਆ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਗਰੇਵਾਲ ਦੇ ਦਿਸ਼ਾ ਨਿਰਦੇਸ਼ਾ ਹੇਠ ਕਰਵਾਇਆ ਗਿਆ।

ਇਸ ਦੀ ਜਾਣਕਾਰੀ ਦਿੰਦਿਆ ਪ੍ਰਧਾਨ ਸਰਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਇੰਟਰਨੈਸ਼ਨਲ ਸਿੱਖ ਮਾਰਸ਼ਲ ਅਦਾਰਸ਼ ਅਕੈਡਮੀ ਵਲੋਂ ਅੱਜ ਪਿੰਡ ਠੱਕਰ ਦੇ ਸਰਪੰਚ ਅਨੂੰ ਦੇਵੀ ਅਤੇ ਪਿੰਡ ਦੇ ਸਮੂਹ ਪਤਵੰਤੇ ਸੱਜਣਾ ਵਲੋਂ ਗਤਕਾ ਕੈਂਪ ਲਗਾਇਆ ਗਿਆ।ਇਸ ਮੌਕੇ ਪਿੰਡ ਵਾਸੀਆਂ ਦੀ ਤੰਦਰੁਸਤੀ ਦੀ ਅਰਦਾਸ ਕੀਤੀ ਗਈ।ਇਹ ਕੈਂਪ ਸੰਤ ਬਾਬਾ ਸੇਵਾ ਸਿੰਘ ਜੀ ਗੁਰਦੁਆਰਾ ਸ਼੍ਰੀ ਰਾਮਪੁਰ ਖੇੜਾ ਸਾਹਿਬ ਦੇ ਆਸ਼ੀਰਵਾਦ ਨਾਲ ਲਗਾਇਆ ਗਿਆ।

ਇਸ ਕੈਂਪ ਵਿਚ ਪਿੰਡ ਦੇ ਸਮੂਹ ਸੱਜਣ ਹਾਜ਼ਰ ਹੋਏ।ਇਸ ਮੌਕੇ ਸਾਬਕਾ ਸਰਪੰਚ ਲਖਵਿੰਦਰ ਸਿੰਘ, ਸਾਬਕਾ ਸਰਪੰਚ ਜਤਿੰਦਰ ਸਿੰਘ, ਸਾਬਕਾ ਸਰਪੰਚ ਮਲਕੀਤ ਸਿੰਘ,ਮੈਂਬਰ ਪੰਚਾਇਤ ਬਲਵਿੰਦਰ ਸਿੰਘ,ਕਮਲ ਕੁਮਾਰ, ਸੁਰਿੰਦਰ ਸਿੰਘ,ਅਵਤਾਰ ਸਿੰਘ,ਮੁਹਿੰਦਰ ਸਿੰਘ,ਗੁਰਦਿਆਲ ਸਿੰਘ ਅਤੇ ਸਟਾਫ ਮੈਂਬਰ ਸਰਦਾਰ ਵਿਜੇ ਪ੍ਰਤਾਪ ਸਿੰਘ, ਸ.ਸਤਿਨਾਮ ਸਿੰਘ, ਸ. ਇਕਬਾਲ ਸਿੰਘ, ਸੂਮਨਦੀਪ ਕੌਰ, ਜਸਵਿੰਦਰ ਕੌਰ, ਅਤੇ ਸਰਦਾਰ ਕਰਨਪ੍ਰੀਤ ਸਿੰਘ ਹਾਜ਼ਰ ਸਨ।

Related posts

Leave a Reply