LATEST GAZAL :: BALWINDER_BALAM : ਸ਼ਹਿਰ ਤੇਰੇ ਦੇ ਬੰਦ ਦਰਵਾਜ਼ੇ ਅੰਨੀ ਬੋਲੀ ਬਾਰਿਸ਼,ਠਰ ਕੇ ਫੇਰ ਨਾ ਮੁੜ ਕੇ ਆਇਆ CLICK HERE AND READ MORE…..

ਗ਼ਜ਼ਲ

ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਫੇਰ ਨਾ ਮੁੜ ਕੇ ਆਇਆ।
ਕੱਖਾਂ ਵਿਚ ਚਿੰਗਾਰੀ ਧਰਕੇ ਫੇਰ ਨਾ ਮੁੜ ਕੇ ਆਇਆ।


ਮਤਲਬ ਤਕ ਸੀਮਤ ਸੀ ਉਸ ਦੀ ਚਾਹਤ ਦੀ ਮਰਿਆਦਾ,
ਖੂਹ ਦੇ ਵਿੱਚੋਂ ਪਾਣੀ ਭਰ ਕੇ ਫੇਰ ਨਾ ਮੁੜ ਕੇ ਆਇਆ।


ਨੱਕੋ-ਨੱਕ ਇੱਕ ਨਦੀ ਦੇ ਵਹਿੰਦੇ ਸੀ ਜਦ ਸਰ-ਸਰ ਵਹਿਣ,
ਡੂੰਘੇ-ਡੂੰਘੇ ਪਾਣੀ ਤਰ ਕੇ ਫੇਰ ਨਾ ਮੁੜ ਕੇ ਆਇਆ।


ਤੇਰੇ ਇੱਕ ਇਸ਼ਾਰੇ ਕਰਕੇ ਸਭ ਕੁਝ ਸੰਭਵ ਹੋਇਆ,
ਜਿੱਤੀ ਹੋਈ ਬਾਜ਼ੀ ਹਰ ਕੇ ਫੇਰ ਨਾ ਮੁੜ ਕੇ ਆਇਆ।


ਮਾਰੂਥਲ ਦੀ ਧਰਤੀ ਨੂੰ ਸਦੀਆਂ ਦੀ ਖ਼ੁਸ਼ਹਾਲੀ ਦੇ ਕੇ,
ਚਾਰੇ ਪਾਸੇ ਬੱਦਲ ਵਰ੍ਹ ਕੇ ਫੇਰ ਨਾ ਮੁੜ ਕੇ ਆਇਆ।


ਸ਼ਹਿਰ ਤੇਰੇ ਦੇ ਬੰਦ ਦਰਵਾਜ਼ੇ ਅੰਨੀ ਬੋਲੀ ਬਾਰਿਸ਼,
ਸੁੰਘੜ ਗਿਆ ਉਹ ਸਾਰਾ ਠਰ ਕੇ ਫੇਰ ਨਾ ਮੁੜ ਕੇ ਆਇਆ।


ਜੋ ਵੀ ਇਸ ਦੁਨੀਆਂ ਤੇ ਆਇਆ ਉਸ ਨਾਲ ਇੰਝ ਹੀ ਹੋਇਆ,
ਰੋ ਕੇ ਹੱਸ ਕੇ ਜੀ ਕੇ ਮਰ ਕੇ ਫੇਰ ਨਾ ਮੁੜ ਕੇ ਆਇਆ।


ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. – 98156-25409

 
3059

Related posts

Leave a Reply