Gdasupur: ਵਿਅਕਤੀ ਵੱਲੋਂ ਖੁਦਕਸ਼ੀ ਕਰਨ ਦੇ ਮਾਮਲੇ ਵਿੱਚ ਫਾਇਨਾਂਸਰ ਸਮੇਤ ਤਿੰਨ ਵਿਰੁੱਧ ਮਾਮਲਾ ਦਰਜ

ਵਿਅਕਤੀ ਵੱਲੋਂ ਖੁਦਕਸ਼ੀ ਕਰਨ ਦੇ ਮਾਮਲੇ ਵਿੱਚ ਫਾਇਨਾਂਸਰ ਸਮੇਤ ਤਿੰਨ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ 5 ਜੁਲਾਈ ( ਅਸ਼ਵਨੀ ) :- ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਅਧੀਨ ਪੈਂਦੇ ਪਿੰਡ ਗਾਜੀਕੋਟ ਦੇ ਇਕ ਵਿਅਕਤੀ  ਵੱਲੋਂ ਖੁਦਕਸ਼ੀ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਫਾਇਨਾਂਸਰ ਤੇ ਇਕ ਹੋਰ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਸਤਨਾਮ ਸਿੰਘ ਪੁੱਤਰ ਮਨੋਹਰ ਲਾਲ ਵਾਸੀ ਗਾਜੀਕੋਟ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਸ ਦਾ ਪਿਤਾ 24 ਮਈ 2021 ਨੂੰ 3 ਵਜੇ  ਘਰੋਂ ਬਾਹਰ ਗੇੜਾ ਮਾਰਣ ਗਿਆ ਸੀ ਪਰ ਘਰ ਵਾਪਿਸ ਨਹੀਂ ਆਇਆ ।

ਜਿਸ ਦੀ ਲਾਸ਼ 28 ਮਈ 2021 ਨੂੰ ਅੱਡਾ ਗਾਜੀਕੋਟ ਨਹਿਰ ਦੇ ਪਾਸ ਮਿਲੀ ਸੀ ਤਾਂ ਪੁਲਿਸ ਵੱਲੋਂ 174 ਦੀ ਕਾਰਵਾਈ ਕਰਕੇ ਮਿ੍ਰਤਕ ਦੀ ਲਾਸ਼ ਪੋਸਟ ਮਾਰਟਮ ਕਰਾਉਣ ਲਈ ਸਿਵਲ ਹੱਸਪਤਾਲ ਵਿਖੇ ਭੇਜ ਦਿੱਤੀ ।

ਪੋਸਟ-ਮਾਰਟਮ ਕਰਦੇ ਸਮੇਂ ਡਾਕਟਰ ਨੂੰ ਮਿ੍ਰਤਕ ਦੀ ਜੇਬ ਵਿੱਚੋਂ ਤਿੰਨ ਸੁਸਾਈਡ ਨੋਟ ਮਿਲੇ ਜਿਸ ਵਿੱਚ ਮਿ੍ਰਤਕ ਮਨੋਹਰ ਲਾਲ ਨੇ ਲਿਖਿਆਂ ਸੀ ਕਿ ਉਸ ਨੇ ਸੁੱਚਾ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਗੋਹਤ ਪੋਖਰ , ਫੁਮੰਣ  ਸਿੰਘ ਵਾਸੀ ਗੁਰਦਾਸਪੁਰ ਅਤੇ ਕਿ੍ਰਸ਼ਨਾ ਫਾਈਨਾਂਸਰ ਗੁਰਦਾਸਪੁਰ ਤੋ ਤੰਗ ਆ ਕੇ ਆਤਮ ਹੱਤਿਆ ਕੀਤੀ ਹੈ । ਸਬ ਇੰਸਪੈਕਟਰ ਦਵਿੰਦਰ ਸਿੰਘ ਨੇ ਦਸਿਆਂ ਕਿ ਸਤਨਾਮ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਦੀਨਾਨਗਰ ਵੱਲੋਂ ਕਰਨ ਉਪਰਾਂਤ ਉਕਤ ਤਿੰਨਾਂ ਦੇ ਵਿਰੁੱਧ ਧਾਰਾ 306 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply