ਜਿਆਦਾ ਤੋਂ ਜਿਆਦਾ ਲੋਕ ਕੋਰੋਨਾ ਟੈਸਟ ਕਰਵਾਓ ਤਾਂ ਜੋ ਪੰਜਾਬ ਸਰਕਾਰ ਦੇ ਕੋਰੋਨਾ ਮੁਕਤ ਪੰਜਾਬ ਬਣਾਉਂਣ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕੀਤਾ ਜਾ ਸਕੇ : ਅਮਿਤ ਵਿੱਜ

ਪਠਾਨਕੋਟ ,23 ਸਤੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਇਸ ਸਮੇਂ ਅਸੀਂ ਸਾਰੇ ਲੋਕ ਕਰੋਨਾ ਮਹਾਂਮਾਰੀ ਦੀ ਮਾੜੀ ਘੜ•ੀ ਵਿੱਚੋਂ ਗੁਜਰ ਰਹੇ ਹਾਂ ਅਤੇ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਇਸ ਕਰੋਨਾ ਨੂੰ ਸਮਾਪਤ ਕਰਨ ਲਈ ਅਪਣਾ ਸਹਿਯੋਗ ਦੇਈਏ, ਇਸ ਲਈ ਜਿਆਦਾ ਤੋਂ ਜਿਆਦਾ ਲੋਕ ਕਰੋਨਾ ਟੈਸਟ ਕਰਵਾਓ ਤਾਂ ਜੋ ਕਰੋਨਾ ਦੀ ਲੜੀ ਨੂੰ ਤੋੜ ਕੇ ਪੰਜਾਬ ਸਰਕਾਰ ਦੇ ਕਰੋਨਾ ਮੁਕਤ ਪੰਜਾਬ ਬਣਾਉਂਣ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕੀਤਾ ਜਾ ਸਕੇ।ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕੀਤਾ।


ਉਨਾਂ ਕਿਹਾ ਕਿ ਜਿੰਨੀ ਜਲਦੀ ਲੋਕਾਂ ਦੇ ਕਰੋਨਾ ਟੈਸਟ ਹੋਣਗੇ ਉਨ੍ਹਾਂ ਹੀ ਜਲਦੀ ਜਿਲੇ ਨੂੰ ਕੋਰੋਨਾ ਮੁਕਤ ਬਣਾਇਆ ਜਾਵੇਗਾ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਕਿਸੇ ਵੀ ਨਾਗਰਿਕ ਨੂੰ ਕਰੋਨਾ ਦੇ ਲੱਛਣ ਦਿਖਾਈ ਦੇਣ ਤਾਂ ਉਸ ਦਾ ਸਮੇਂ ਰਹਿੰਦਿਆਂ ਹੀ ਜਾਂਚ ਕਰਵਾਈ ਜਾਵੇ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਕਰੋਨਾ ਦਾ ਟੈਸਟ ਫ੍ਰੀ ਕੀਤਾ ਜਾਂਦਾ ਹੈ।


ਉਨਾਂ ਕਿਹਾ ਕਿ ਅਗਰ ਅਸੀਂ ਕਰੋਨਾ ਦੀ ਲੜੀ ਨੂੰ ਤੋੜਨਾ ਚਾਹਾਂਗੇ ਤਾਂ ਉਸ ਲਈ ਹਰੇਕ ਵਿਅਕਤੀ ਜਿਸ ਨੂੰ ਕਰੋਨਾ ਦੇ ਲੱਛਣ ਹਨ ਜਾਂ ਕਿਸੇ ਕਰੋਨਾ ਪਾਜੀਟਿਵ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੈ ਅਪਣਾ ਟੈਸਟ ਕਰਵਾਊਣਾ ਹੋਵੇਗਾ। ਉਨਾਂ ਕਿਹਾ ਕਿ ਬੀਮਾਰੀ ਨੂੰ ਨੱਪ ਕੇ ਨਾ ਰੱਖੋ ਅਤੇ ਕਿਸੇ ਵੀ ਤਰਾਂ ਦੇ ਲੱਛਣ ਹੋਣ ਤੇ ਤੁਰੰਤ ਕਰੋਨਾ ਟੈਸਟ ਕਰਵਾਓ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੀ ਮਿਸ਼ਨ ਫਤਿਹ ਅਧੀਨ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਕਿ ਤਾਂ ਜੋ ਪੰਜਾਬ ਨੂੰ ਕਰੋਨਾ ਮੁਕਤ ਬਣਾਇਆ ਜਾ ਸਕੇ।


ਉਨਾਂ ਕਿਹਾ ਕਿ ਹਰੇਕ ਜਿਲ੍ਹਾ ਨਿਵਾਸੀ ਦਾ ਫਰਜ ਬਣਦਾ ਹੈ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਮਾਸਕ ਪਾਉਂਣਾ, ਸਮਾਜਿੱਕ ਦੂਰੀ ਬਣਾ ਕੇ ਰੱਖਣੀ ਅਤੇ ਬਾਰ ਬਾਰ ਹੱਥਾਂ ਨੂੰ ਧੋਣਾ ਆਦਿ ਦੀ ਪਾਲਣਾ ਕੀਤੀ ਜਾਵੇ ਤਾਂ ਹੀ ਅਸੀਂ ਕਰੋਨਾ ਬੀਮਾਰੀ ਤੋਂ ਮੁਕਤ ਹੋ ਸਕਾਂਗੇ।

Related posts

Leave a Reply