ਕਿਸੇ ਤਰ੍ਹਾਂ ਦਾ ਵੀ ਕਰੋਨਾ ਲੱਛਣ ਹੋਣ ਤੇ ਤਰੁੰਤ ਕਰਵਾਓ ਕਰੋਨਾ ਟੈਸਟ : ਅਮਿਤ ਵਿੱਜ

ਕਰੋਨਾ ਵਾਈਰਸ ਤੋਂ ਡਰਨ ਦੀ ਨਹੀਂ ਜਾਗਰੁਕ ਹੋਣ ਦੀ ਲੋੜ ਹੈ ਤੱਦ ਹੀ ਰੁਕੇਗਾ ਕਰੋਨਾ ਦਾ ਵਿਸਥਾਰ

ਅਸੀਂ ਕਰੋਨਾ ਟੈਸਟ ਅਪਣੇ ਅਤੇ ਅਪਣੇ ਪਰਿਵਾਰ ਦੀ ਸੁਰੱਖਿਆ ਲਈ ਹੈ ਕਰਵਾਉਂਣਾ

ਪਠਾਨਕੋਟ,24 ਅਗਸਤ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਕੋਵਿਡ-19 ਦੇ ਚਲਦਿਆਂ ਕਰੋਨਾ ਵਾਈਰਸ ਤੋਂ ਡਰਨ ਦੀ ਲੋੜ ਨਹੀਂ ਹੈ ਬਸ ਸਾਵਧਾਨੀਆਂ ਅਤੇ ਜਾਗਰੁਕ ਹੋਣ ਦੀ ਲੋੜ ਹੈ ਸਾਰੇ ਲੋਕ ਜਾਗਰੁਕ ਹੋਣ ,ਅਗਰ ਕਿਸੇ ਤਰ੍ਹਾਂ ਦਾ ਕੋਈ ਵੀ ਕਰੋਨਾ ਦਾ ਲੱਛਣ ਨਜਰ ਆਉਂਦਾ ਹੈ ਤਾਂ ਸਮਾਂ ਲੰਘਣ ਤੋਂ ਪਹਿਲਾ ਸਰਕਾਰੀ ਹਸਪਤਾਲ ਜਾਂ ਟੋਲ ਫ੍ਰੀ ਨੰਬਰ ਤੇ ਸੰਪਰਕ ਕਰਕੇ ਆਪਣਾ ਕਰੋਨਾ ਟੈਸਟ ਕਰਵਾਓ, ਅਸੀਂ ਇਹ ਕਰੋਨਾ ਟੈਸਟ ਅਪਣੀ ਅਤੇ ਅਪਣੇ ਪਰਿਵਾਰ ਦੀ ਸੁਰੱਖਿਆ ਲਈ ਕਰਵਾਉਂਣਾ ਹੈ ਇਸ ਲਈ ਜਾਗਰੁਕ ਹੋਵੋ ਤੱਦ ਹੀ ਕਰੋਨਾ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕੀਤਾ।

ਉਨ੍ਹਾਂ ਕਿਹਾ ਕਿ ਅਗਰ ਕਰੋਨਾ ਦੇ ਲੱਛਣ ਆਉਂਦੇ ਹਨ ਤਾਂ ਕਰੋਨਾ ਟੈਸਟ ਕਰਾਉਂਣ ਵਿੱਚ ਦੇਰੀ ਨਾ ਕਰੋ। ਉਨ੍ਹਾਂ ਕਿਹਾ ਕਿ ਪਿਛਲਾ ਇੱਕ ਮਹੀਨਾ ਜੋ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਮਰੀਜਾਂ ਦੀ ਸੰਖਿਆ ਵਧੀ ਹੈ ਉਹ ਚਿੰਤਾ ਦਾ ਵਿਸਾ ਹੈ ਅਤੇ ਕਰੋਨਾ ਪਾਜੀਟਿਵ ਦੇ ਵੱਧ ਰਹੇ ਗ੍ਰਾਫ ਨੂੰ ਅਸੀਂ ਜਾਗਰੁਕ ਹੋ ਕੇ ਘਟਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਕਰੋਨਾ ਟੈਸਟ ਅਪਣੇ ਅਤੇ ਅਪਣੇ ਪਰਿਵਾਰ ਦੀ ਸੁਰੱਖਿਆ ਲਈ ਕਰਵਾਉਂਣਾ ਹੈ। ਉਨ੍ਹਾਂ ਕਿਹਾ ਕਿ ਚਲ ਰਹੇ ਸਮੇਂ ਅੰਦਰ ਬਜੂਰਗ ਲੋਕਾਂ ਲਈ ਬਹੁਤ ਹੀ ਜਿਆਦਾ ਸਾਵਧਾਨੀਆਂ ਧਿਆਨ ਵਿੱਚ ਰੱਖਣ ਦੀ ਲੋੜ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਜੋ ਲਾੱਕਡਾਊਨ ਲਗਾਇਆ ਹੈ ਉਨ੍ਹਾਂ ਹਦਾਇਤਾਂ ਦੀ ਪਾਲਣਾ ਕਰੋ।

ਉਨ੍ਹਾਂ ਕਿਹਾ ਕਿ ਵਾਰ ਵਾਰ ਹੱਥਾਂ ਨੂੰ ਧੋਵੋ, ਘਰ ਤੋਂ ਬਾਹਰ ਜਾਣ ਲੱਗਿਆਂ ਮਾਸਕ ਦਾ ਪ੍ਰਯੋਗ ਜਰੂਰ ਕਰੋ, ਸਮਾਜਿੱਕ ਦੂਰੀ ਬਣਾਈ ਰੱਖੋਂ ਅਤੇ ਜੇਕਰ ਬਹੁਤ ਹੀ ਜਿਆਦਾ ਜਰੂਰੀ ਹੋਵੇ ਤੱਦ ਹੀ ਘਰ ਤੋਂ ਬਾਹਰ ਨਿਕਲੋ। ਉਨ੍ਹਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਵਾਰ ਵਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਾਵਧਾਨੀਆਂ ਵਰਤੋਂ। ਉਨ੍ਹਾਂ ਕਿਹਾ ਕਿ ਅਗਰ ਅਸੀਂ ਸਿਹਤ ਵਿਭਾਗ ਦੀ ਮੰਨੀਏ ਤਾਂ ਅਗਸਤ ਅਤੇ ਸਤੰਬਰ ਮਹੀਨਾ ਜੋ ਕਿ ਬਹੁਤ ਜਿਆਦਾ ਸਾਵਧਾਨੀ ਰੱਖਣ ਦੀ ਲੋੜ ਹੈ ਕਿਉਕਿ ਇਨ੍ਹਾਂ ਦੋ ਮਹੀਨਿਆਂ ਵਿੱਚ ਕਰੋਨਾ ਵਾਈਰਸ ਵੱਧ ਸਕਦਾ ਹੈ।

ਉਨ੍ਹਾਂ ਕਿਹਾ ਕਿ ਅਗਰ ਅਸੀਂ ਸਮੇਂ ਰਹਿੰਦਿਆਂ ਹੀ ਕਰੋਨਾ ਟੈਸਟ ਕਰਵਾਉਂਦੇ ਹਾਂ ਤਾਂ ਅਸੀਂ ਕਰੋਨਾ ਦੇ ਵਿਸਥਾਰ ਦੀ ਚੈਨ ਨੂੰ ਤੋੜ ਸਕਦੇ ਹਾਂ।ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਜੋ ਲੋਕ ਕਰੋਨਾ ਪਾਜੀਟਿਵ ਹੋ ਕੇ ਠੀਕ ਹੋ ਗਏ ਹਨ ਸਿਹਤ ਵਿਭਾਗ ਦੇ ਅਨੁਸਾਰ ਉਨ੍ਹਾਂ ਨੂੰ ਵੀ ਸੁਰੱਖਿਆ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਜਿੰਨੀ ਸਾਵਧਾਨੀ ਰੱਖਾਂਗੇ ਉਨੀਂ ਹੀ ਜਲਦੀ ਕਰੋਨਾ ਵਾਈਰਸ ਦੇ ਪ੍ਰਸਾਰ ਨੂੰ ਖਤਮ ਕਰਾਂਗੇ ਅਤੇ ਆਪਣਾ ਜਿਲ੍ਹਾ ਕਰੋਨਾ ਮੁਕਤ ਹੋ ਸਕੇਗਾ।

Related posts

Leave a Reply