Gio ਫੋਨ 95 ਰੁਪਏ ਚ, 128 ਜੀਬੀ ਡਾਟਾ, 6 ਮਹੀਨੇ ਦੀ ਵੈਲੇਡਿਟੀ

Rajastthan ; ਰਾਜਸਥਾਨ ਦੀ ਸਰਕਾਰ ਨੇ ਭਾਨਾਸ਼ਾਹ ਕਾਰਡ ਧਾਰਕਾਂ ਨੂੰ ਜੀਉ ਫੋਨ ਸਿਰਫ 95 ਰੁਪਏ ਚ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਨਾਲ 128 ਜੀਬੀ ਡਾਟਾ ਤੇ 6 ਮਹੀਨੇ ਦੀ ਵੈਲੇਡਿਟੀ ਮਿਲ ਰਹੀ ਹੈ।

ਵਿਰੋਧੀ ਧਿਰਾਂ ਇਸ ਨੂੰ ਚੁਣਾਵੀ ਲੋਭ ਦਰਸਾ ਰਹੀਆਂ ਹਨ ਤੇ ਕਹਿ ਰਹੀਆਂ ਹਨ ਕਿ ਸੱਤਾ ਨੂੰ ਹੱਥੋਂ ਸਰਕਦੇ ਦੇਖਦੇ ਹੋਏ ਅਜਿਹੇ ਹਥਕੰਡੇ ਵਰਤੇ ਜਾ ਰਹੇ ਹਨ। ਫੋਨ ਖਰੀਦਣ ਚ ਵੀ ਲੋਕਾਂ ਦਾ ਬੇਹਦ ਉਤਸ਼ਾਹ ਹੈ ਤੇ ਚੰਗੀ ਭੀੜ ਆਕਰਸ਼ਿਤ ਹੋ ਰਹੀ ਹੈ।

ਇਸ ਤੋਂ ਪਹਲਾਂ ਵਸੂੰਧਰਾ ਸਰਕਾਰ ਤੋਲ ਦੀਆਂ ਕੀਮਤਾਂ ਚ 4 % ਕਟੌਤੀ ਵੀ ਕਰ ਚੁੱਕੀ ਹੈ। ਗੌਰਤਲਬ ਹੈ ਕਿ ਦਸੰਬਰ ਚ ਰਾਜਸਥਾਨ, ਮੱਧ ਪ੍ਰਦੇਸ਼ ਮਿਜੋਰਮ ਅਤੇ ਤੇਲੰਗਾਨਾ ਚ ਵਿਧਾਨ ਸਭਾ ਚੋਣਾਂ ਹੋਣ ਦੇ ਆਸਾਰ ਹਨ।

Related posts

Leave a Reply