LATEST NEWS: ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਲਈ ਮਾਲਟਾ ਤੇ ਯੂਰਪ ਵਿੱਚ ਜੌਬ ਕਰਨ ਦਾ ਸੁਨਹਿਰੀ ਮੌਕਾ

ਨਰਸਿੰਗ ਪ੍ਰਾਰਥੀਆਂ ਲਈ ਮਾਲਟਾ ਤੇ ਯੂਰਪ ਵਿੱਚ ਜੌਬ ਕਰਨ ਦਾ ਸੁਨਹਿਰੀ ਮੌਕਾ
                             6 ਦਸੰਬਰ ਤੱਕ ਕੀਤਾ ਜਾ ਸਕਦਾ ਹੈ ਅਪਲਾਈ
ਬਠਿੰਡਾ, 2 ਦਸੰਬਰ :ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਨਰਸਿੰਗ ਕਰ ਚੁੱਕੇ ਪ੍ਰਾਰਥੀਆਂ ਲਈ ਜੌਬ ਕਰਨ ਦਾ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਹੈ ਇਹ ਜਾਣਕਾਰੀ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਸ਼੍ਰੀ ਰਮੇਸ਼ ਚੰਦਰ ਖੁੱਲਰ ਨੇ ਦਿੱਤੀ
            ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਸੀ.ਈ.ਓ ਸ਼੍ਰੀ ਤੀਰਥਪਾਲ ਸਿੰਘ ਨੇ ਦੱਸਿਆ ਕਿ ਬੀ.ਐਸ.ਸੀ ਨਰਸਿੰਗ ਕਰ ਚੁੱਕੇ ਪ੍ਰਾਰਥੀਆਂ ਲਈ ਮਾਲਟਾ, ਯੂਰਪ ਵਿਖੇ ਕੰਮ ਕਰਨ ਦਾ ਸੁਨਹਿਰਾ ਮੌਕਾ ਹੈ ਪ੍ਰਾਰਥੀ ਦਾ ਆਈਲੈਟਸ ਦਾ ਟੈਸਟ ਪਾਸ ਕੀਤਾ ਹੋਣਾ ਜ਼ਰੂਰੀ ਅਤੇ ਘੱਟੋ-ਘੱਟ 2 ਸਾਲ ਦਾ ਤਜਰਬਾ ਹੋਣਾ ਲਾਜ਼ਮੀ ਹੈ ਪ੍ਰਾਰਥੀਆਂ ਨੂੰ ਤਨਖਾਹ 20,000 ਰੁਪਏ ਤੋਂ ਲੈ ਕੇ 25,000 ਯੂਰੋ ਤੱਕ ਹੋਵੇਗੀ ਤੇ ਇਸ ਤੋਂ ਇਲਾਵਾ ਓਵਰਟਾਈਮ ਤੇ ਹੋਰ ਲਾਭ ਤਨਖਾਹ ਤੋਂ ਵੱਖਰੇ ਹੋਣਗੇ
            ਉਨਾਂ ਅੱਗੇ ਦੱਸਿਆ ਕਿ ਪ੍ਰਾਰਥੀਆਂ ਨੂੰ ਮੁੱਢਲੀ ਅਰਜੀ ਫੀਸ ਅਤੇ ਹੋਰ ਸਬੰਧਤ ਖਰਚੇ ਖੁਦ ਹੀ ਕਰਨੇ ਪੈਣਗੇ ਪ੍ਰਾਰਥੀ  https://tinyurl.com/Job-in-Nursing ਲਿੰਕ ਤੇ ਜਾ ਕੇ ਖੁਦ ਆਨਲਾਈਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਮਿਤੀ 6 ਦਸੰਬਰ 2020 ਹੈ ਇਸ ਸਬੰਧੀ ਹੋਰ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਬਠਿੰਡਾ ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Related posts

Leave a Reply