ਸਿੰਘਲੈਂਡ ਸੋਸਾਇਟੀ ਵਲੋਂ ਚੰਗਾ ਉਪਰਾਲਾ,ਸੁਰਜੀਤ ਸਿੰਘ ਦੇ ਇਲਾਜ਼ ਲਈ 15 ਹਜਾਰ ਰੁਪਏ ਦਿੱਤੀ ਆਰਥਿਕ ਮਦਦ

ਗੜ੍ਹਦੀਵਾਲਾ 26 ਅਗਸਤ (ਚੌਧਰੀ / ਪ੍ਰਦੀਪ ਕੁਮਾਰ) : ਪ੍ਰਧਾਨ ਅਮ੍ਰਿਤਪਾਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਸਿੰਘਲੈਂਡ ਯੂ ਐਸ ਏ ਸੰਸਥਾ ਵਲੋਂ ਸੁਰਜੀਤ ਸਿੰਘ ਨਿਵਾਸੀ ਗੜ੍ਹਦੀਵਾਲਾ ਦੇ  ਇਲਾਜ ਲਈ 15 ਹਜਾਰ ਰੁਪਏ ਦੀ ਆਰਥਿਕ ਮੱਦਦ ਦਿੱਤੀ ਹੈ। ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਸੁਰਜੀਤ ਸਿੰਘ ਦਾ ਤਕਰੀਬਨ ਦੋ ਕੁ ਸਾਲ ਪਹਿਲਾਂ ਗੁਰੂਦੁਆਰਾ ਟੱਕਰ ਸਾਹਿਬ ਦਸੂਹਾ ਨੇੜੇ ਐਕਸੀਡੈਟਫ ਹੋ ਗਿਆ ਸੀ।

ਜਿਸ ਕਰਕੇ ਉਨ੍ਹਾਂ ਦੀਆਂ ਦੋਵੇਂ ਲੱਤਾਂ ਦਾ ਦੋ ਵਾਰ ਅਪ੍ਰੇਸ਼ਨ ਕੀਤਾ ਗਿਆ ਸੀ। ਪਰੰਤੂ ਅਜੇ ਤੱਕ ਉਹ ਚਲਣ ਫਿਰਨ ਚ ਅਸਮਰੱਥ ਹਨ। ਡਾਕਟਰਾਂ ਮੁਤਾਬਕ ਇਹਨਾਂ ਦਾ ਇੱਕ ਹੋਰ ਅਪ੍ਰੇਸ਼ਨ ਹੋਣਾ ਹੈ ਜਿਸਦਾ ਖਰਚ ਤਕਰੀਬਨ 1 ਲੱਖ ਰੁਪਏ ਦਸਿਆ ਜਾ ਰਿਹਾ ਹੈ। ਇਸ ਕਰਕੇ ਸੋਸਾਇਟੀ ਨੇ ਉਨ੍ਹਾਂ ਨੂੰ 15 ਹਜਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ। ਇਸ ਮੌਕੇ ਨਵਦੀਪ ਸਿੰਘ ਅਤੇ ਮਨਦੀਪ ਹਾਜ਼ਰ ਸਨ। 

Related posts

Leave a Reply