ਵੱਡੀ ਖ਼ਬਰ ਲੇਟੈਸਟ : ਭਾਰਤ ਸਰਕਾਰ ਨੇ ਦਿੱਤਾ ਹਰ ਨਾਗਰਿਕ ਨੂੰ 5 ਕਰੋੜ ਤਕ ਜਿੱਤਣ ਦਾ ਮੌਕਾ, ਦੇਣੀ ਹੋਵੇਗੀ ਇਸ ਲਿੰਕ ਤੇ ਇਹ ਸਾਧਾਰਨ ਜਾਣਕਾਰੀ

ਨਵੀਂ ਦਿੱਲੀ: ਜੇ ਤੁਹਾਡੇ ਕੋਲ ਕਿਸੇ ਵਿਅਕਤੀ ਜਾਂ ਕੰਪਨੀ ਦੀ ਵਿਦੇਸ਼ਾਂ ਵਿਚ ਨਾਜਾਇਜ਼ ਜਾਇਦਾਦ, ਬੇਨਾਮੀ ਸੰਪਤੀ ਜਾਂ ਟੈਕਸ ਚੋਰੀ ਬਾਰੇ ਜਾਣਕਾਰੀ ਹੈ ਤਾਂ ਇਸ ਦੀ ਸੂਚਨਾ ਤੁਸੀਂ ਸਰਕਾਰ ਨੂੰ ਦੇ ਸਕਦੇ ਹੋ।
 
ਇਨਕਮ ਟੈਕਸ ਵਿਭਾਗ ਨੇ ਇਸ ਲਈ ਇਕ ਆਨਲਾਈਨ ਸਹੂਲਤ ਸ਼ੁਰੂ ਕੀਤੀ ਹੈ। ਸੀਬੀਡੀਟੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਇਨਾਮ ਵੀ ਮਿਲੇਗਾ। ਮੌਜੂਦਾ ਸਮੇਂ ਵਿਚ ਲਾਗੂ ਯੋਜਨਾ ਮੁਤਾਬਕ ਬੇਨਾਮੀ ਜਾਇਦਾਦ ਦੇ ਮਾਮਲੇ ਵਿਚ ਇਕ ਕਰੋੜ ਰੁਪਏ ਅਤੇ ਵਿਦੇਸ਼ਾਂ ਵਿਚ ਕਾਲਾਧਨ ਰੱਖਣ ਸਣੇ ਹੋਰ ਟੈਕਸ ਚੋਰੀ ਦੇ ਮਾਮਲੇ ਵਿਚ ਕੁਝ ਸ਼ਰਤਾਂ ਨਾਲ ਪੰਜ ਕਰੋੜ ਰੁਪਏ ਤਕ ਦਾ ਇਨਾਮ ਦਿੱਤੇ ਜਾਣ ਦੀ ਆਪਸ਼ਨ ਹੈ।
 
ਸੀਬੀਡੀਟੀ ਨੇ ਦੱਸਿਆ ਕਿ ਈ ਫਾਈਲਿੰਗ ਪੋਰਟਲ www.incometaxindiaefiling.gov.in ’ਤੇ ਟੈਕਸ ਚੋਰੀ ਜਾਂ ਬੇਨਾਮੀ ਜਾਇਦਾਦ ਹੋਲਡਿੰਗ ਦੀ ਜਾਣਕਾਰੀ ਦੇਣ ਲਈ ਲਿੰਕ ਨੂੰ ਚਾਲੂ ਕਰ ਦਿੱਤਾ ਹੈ।
 
 ਸਹੂਲਤ ਤਹਿਤ ਉਹ ਵਿਅਕਤੀ ਸ਼ਿਕਾਇਤ ਕਰ ਸਕਦਾ ਹੈ ਜੋ ਸਥਾਈ ਖਾਤਾ ਸੰਖਿਆ (ਪੈਨ) ਜਾਂ ਆਧਾਰ ਨੰਬਰ ਰਖਦਾ ਹੋਵੇ, ਜਿਸ ਕੋਲ ਇਹ ਦੋਵੇਂ ਨਹੀਂ ਹੈ, ਉਹ ਵੀ ਸ਼ਿਕਾਇਤ ਕਰ ਸਕਦਾ ਹੈ।

Related posts

Leave a Reply