ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਕੋਵਿਡ 19 ਕੈਂਪ ਦੌਰਾਨ 118 ਅਧਿਆਪਕਾਂ ਨੇ ਆਪਣੇ ਦਿੱਤੇ ਸੈਂਪਲ

ਕਰੋਨਾ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਵੱਧ ਤੋਂ ਵੱਧ ਟੈਸਟ ਕਰਾਉਣੇ ਚਾਹੀਦੇ : ਸੰਦੀਪ ਕੌਰ

ਪਠਾਨਕੋਟ 29 ਨਵੰਬਰ (ਰਾਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ ) : ਸਿਵਲ ਸਰਜਨ ਡਾਕਟਰ ਜੁਗਲ ਕਿਸ਼ੋਰ ਅਤੇ ਐਸ ਐਮ ਓ ਘਰੋਟਾ ਡਾ ਬਿੰਦੂ ਗੁਪਤਾ ਦੇ ਦਿਸ਼ਾ ਨਿਰਦੇਸ਼ ਤੇ ਸੈਂਪਲਿੰਗ ਟੀਮ ਡਾ ਹਿਮਾਨੀ ਅਤੇ ,ਸੀ ਐਚ ਉ ਦਿਪਾਲੀ ਦੀ ਅਗਵਾਈ ਵਿੱਚ ਸੀਨੀਅਰ ਸਕੈਡਰੀ ਸਕੂਲ ਪਿੰਡ ਭੋਆ ਪਹੁੰਚੀ । ਇਹ ਕਰੋਨਾ ਸੈਂਪਲ ਕੈਂਪ ਸਕੂਲ ਦੇ ਪ੍ਰਿੰਸੀਪਲ ਭੁਪਿੰਦਰ ਕੌਰ ਦੀ ਰਹਿਨੁਮਾਈ ਹੇਠ ਲਗਾਇਆ ਗਿਆ , ਜਿਸ ਵਿੱਚ ਸਰਕਾਰੀ ਸਕੂਲ ਭੋਆ ਤੋਂ ਇਲਾਵਾ ਸਰਕਾਰੀ ਸਕੂਲ ਬਾਹਠ ਸਾਹਿਬ, ਅਤੇ ਭੜਿਆਲ ਲਾਹੜੀ ਸਕੂਲਾਂ ਦੇ ਅਧਿਆਪਕਾਂ ਅਤੇ ਮਿਡ ਡੇ ਮੀਲ ਵਰਕਰਾਂ ਨੇ 118 ਸੈਂਪਲ ਕਰੋਨਾ ਟੈਸਟ ਲਈ ਦਿਤੇ । ਇਹਨਾਂ ਸੈਂਪਲਾਂ ਨੂੰ ਸਟਾਫ ਨੇ ਬੜੇ ਚੰਗੇ ਤਰੀਕੇ ਨਾਲ਼ ਪੈਕਿੰਗ ਕਰਕੇ ਸਿਵਲ ਹਸਪਤਾਲ ਪਠਾਨਕੋਟ ਭੇਜ ਦਿੱਤੇ ਹਨ।

ਇਸ ਤੋਂ ਬਾਅਦ ਇਨ੍ਹਾਂ ਸੈਂਪਲਾਂ ਨੂੰ ਟੈਸਟ ਕਰਨ ਵਾਸਤੇ ਅੰਮ੍ਰਿਤਸਰ ਲੈਬ ਵਿੱਚ ਭੇਜ ਦਿੱਤਾ ਜਾਵੇਗਾਂ । ।ਇਸ ਮੌਕੇ ਏਰੀਆ ਇੰਚਾਰਜ ਸੰਦੀਪ ਕੌਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਕਰੋਨਾ ਸਬੰਧੀ ਗਲਤ ਅਫਵਾਹਾਂ ਫੈਲਾ ਕੇ ਲੋਕਾਂ ਨੂੰ ਕਰੋਨਾ ਟੈਸਟ ਨਾ ਕਰਵਾਉਣ ਸਬੰਧੀ ਗੁੰਮਰਾਹ ਕਰ ਰਹੇ ਹਨ ਜੋ ਕਿ ਸਰਾਸਰ ਝੂਠ ਹੈ ਸਗੋਂ ਸਾਨੂੰ ਕਰੋਨਾ ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਵੱਧ ਤੋਂ ਵੱਧ ਟੈਸਟ ਕਰਾਉਣੇ ਚਾਹੀਦੇ ਹਨ ਤਾਂ ਜੋ ਇਸ ਬਿਮਾਰੀ ਦਾ ਜਲਦੀ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ਸਾਨੂੰ ਸਾਰਿਆਂ ਨੂੰ ਇਸ ਦੇ ਬਚਾਓ ਵਾਸਤੇ ਮਾਸਕ ਜ਼ਰੂਰੀ ਪਾਉਣਾ ਚਾਹੀਦਾ ਹੈ, ਡਿਸਟੈਂਸ ਬਣਾ ਕੇ ਰੱਖਣਾ ਚਾਹੀਦਾ ਹੈ ਅਤੇ ਸਮੇਂ ਸਮੇਂ ਤੇ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ‌ਧੋਣਾ ਚਾਹੀਦਾ ਹੈ ।ਇਸ ਮੌਕੇ ਸੀ ਐੱਚ ਓ ਸੰਜੇ , ਸੰਦੀਪ ਕੌਰ, ਕੁਲਵਿੰਦਰ ਕੌਰ ,ਕਰਨ ਸੈਣੀ, ਰਣਜੀਤ ਕੁਮਾਰ , ਅਣੂ ਸ਼ਰਮਾ ਤੇਜਵੀਰ, ਰਜੀਵ ਮਹਾਜਨ ,ਬੰਦ ਨਾ ਦੇਵੀਂ, ਰੁਪਿੰਦਰ ਸਿੰਘ, ਕੁਲਜੀਤ ਕੌਰ, ਨਿਰਮਲ ਕੁਮਾਰ, ਅਸ਼ਵਨੀ ਕੁਮਾਰ ਆਦਿ ਹਾਜਰ ਸਨ ।

Related posts

Leave a Reply