ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਨੇ ਐਨ.ਸੀ.ਸੀ ਦਿਵਸ ਮੌਕੇ ਬੂਟੇ ਲਗਾਏ

ਗੜਦੀਵਾਲਾ 26 ਨਵੰਬਰ (ਚੌਧਰੀ) : ਗੱਰੁਪ ਕਮਾਂਡਰ ਬ੍ਰਗੇਡੀਅਰ ਅੱਦਵਿਤਿਆ ਮਦਾਨ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਕਮਾਂਡਿੰਗ ਅਫਸਰ ਕਰਨਲ ਸੰਦੀਪ ਕੁਮਾਰ ਜੀ ਦੇ ਕੁਸ਼ਲ ਮਾਰਗ ਨਿਰਦੇਸ਼ਨ ਹੇਠਾਂ, ਪ੍ਰਿੰਸੀਪਲ ਜਤਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠਾਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਵਿਖੇ 72 ਵੇਂ ਐਨ.ਸੀ.ਸੀ. ਦਿਵਸ ਮੌਕੇ ਬੂਟੇ ਲਗਾਏ ਗਏ। ਇਸ ਸਬੰਧੀ ਐਨ.ਸੀ.ਸੀ. ਅਫਸਰ ਡਾ. ਕੁਲਦੀਪ ਸਿੰਘ ਮਨਹਾਸ ਨੇ ਕਿਹਾ ਕਿ ਵਿਭਾਗੀ ਹਿਦਾਇਤਾਂ ਅਨੁਸਾਰ ਐਨ.ਸੀ.ਸੀ. ਦਿਵਸ ਮੌਕੇ ਸਾਡੇ ਸਕੂਲ ਦੀ ਡਿਉਟੀ ਬੂਟੇ ਲਗਾਉਣ ਤੇ ਲਗੀ ਜਿਸ ਵਿੱਚ ਸਕੂਲ ਦੇ ਐਨ.ਸੀ.ਸੀ.ਕੈਡਟਾਂ ਵਲੋਂ ਬੂਟੇ ਲਗਾਕੇ ਵਾਤਾਵਰਨ ਨੂੰ ਬਚਾਉਣ ਵਿੱਚ ਅਪਣਾ ਯੋਗਦਾਨ ਪਾਉਣ ਲਈ ਪਹਿਲ ਕੀਤੀ।

ਡਾ.ਮਨਹਾਸ ਵਲੋਂ ਦੱਸਿਆ ਗਿਆ ਕਿ ਸਕੂਲ ਦੇ ਐਨ.ਸੀ.ਸੀ.ਕੈਡਟਾਂ ਵਲੋਂ ਕੁਲ 1100 ਬੂਟੇ ਲਗਾਏ ਜਾਣ ਦੀ ਮੁਹਿੰਮ ਉਲੀਕੀ ਗਈ ਅਤੇ ਕੈਡਟਾਂ ਨੂੰ ਇਸ ਦੀ ਬਣਦੀ ਜਿੰਮੇਵਾਰੀ ਦਿਤੀ ਗਈ। ਹਰੇਕ ਕੈਡਟ ਦਸ ਦਸ ਬੂਟੇ ਲਗਾਏਗਾ ਅਤੇ ਇਹਨਾਂ ਦਸ ਦਸ ਬੂਟਿਆਂ ਦੀ ਦੇਖਭਾਲ ਵੀ ਯਕੀਨੀ ਬਣਾਈ ਜਾਵੇਗੀ, ਤਾਂ ਜੋ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਿਆ ਜਾਵੇ। ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਤੇ ਪਿੰਸੀਪਲ ਅਤੇ ਸਮੂਹ ਸਟਾਫ਼ ਵਲੋਂ ਸਕੂਲ ਮੈਦਾਨ ਵਿੱਚ ਇਕ ਬੂਟਾ ਲਗਾ ਕੇ ਕੀਤੀ ਗਈ।ਜਿਸ ਵਿੱਚ ਸਕੂਲ ਸਟਾਫ਼ ਸਮੇਤ ਕੈਡਟ ਹਾਜ਼ਿਰ ਸਨ।

Related posts

Leave a Reply