ਪੰਜਾਬ ਸਰਕਾਰ ਨੇ ਪੂਨਮ ਕਾਂਗੜਾ ਨੂੰ ਐਸ.ਸੀ. ਕਮਿਸ਼ਨ ਤੋਂ ਮੁਅੱਤਲ ਕੀਤਾ

PUNJAB GOVERNMENT SUSPENDS POONAM KANGRA FROM SC COMMISSION

ਪੰਜਾਬ ਸਰਕਾਰ ਨੇ ਪੂਨਮ ਕਾਂਗੜਾ ਨੂੰ ਐਸ.ਸੀ. ਕਮਿਸ਼ਨ ਤੋਂ ਮੁਅੱਤਲ ਕੀਤਾ
ਚੰਡੀਗੜ, 21 ਜੂਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੂਨਮ ਕਾਂਗੜਾ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਹੋਣ ਤੋਂ ਉਸ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਗੈਰ-ਸਰਕਾਰੀ ਮੈਂਬਰ ਵਜੋਂ ਮੁਅੱਤਲ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਮੁੱਖ ਮੰਤਰੀ ਦੀ ਮਨਜ਼ੂਰੀ ਉਪਰੰਤ ਸੂਬਾ ਸਰਕਾਰ ਨੇ ਪੂਨਮ ਕਾਂਗੜਾ ਨੂੰ ਕਮਿਸ਼ਨ ਦੇ ਮੈਂਬਰੀ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।
ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਮੁੱਖ ਮੰਤਰੀ ਨੇ ਕਾਂਗੜਾ ਵਿਰੁੱਧ ਜਾਂਚ ਦੇ ਹੁਕਮ ਦਿੱਤੇ ਸਨ ਜਿਸ ਨੂੰ ਕੁਝ ਦਿਨ ਪਹਿਲਾਂ ਸੰਗਰੂਰ ਪੁਲੀਸ ਵੱਲੋਂ ਉਸ ਦੇ ਪਤੀ ਤੇ ਪੁੱਤ ਸਮੇਤ ਗਿ੍ਰਫਤਾਰ ਕਰ ਲਿਆ ਸੀ।

Related posts

Leave a Reply