ਸਾਡੀ ਵੀ ਸਾਰ ਲਵੇ ਸਰਕਾਰ,ਡੀਜੇ,ਲਾਈਟ, ਸਾਊਂਡ ਵਾਲੇ ਹੋਏ ਬੇਰੁਜ਼ਗਾਰ : ਗੜ੍ਹਦੀਵਾਲਾ ਐਸੋਸੀਏਸ਼ਨ

ਗੜ੍ਹਦੀਵਾਲਾ ਲਾਈਟ,ਸਾਊਂਡ ਐਂਡ ਡੀ ਜੇ ਐਸੋਸੀਏਸ਼ਨ ਵੱਲੋਂ ਕੀਤੀ ਗਈ ਹੜਤਾਲ

ਕੁਲਦੀਪ ਸਿੰਘ ਲਾਡੀ ਬੁੱਟਰ ਵਲੋਂ ਕੀਤੀ ਗਈ ਸਰਕਾਰ ਨੂੰ ਅਪੀਲ

ਗੜ੍ਹਦੀਵਾਲਾ 16 ਅਗਸਤ (ਚੌਧਰੀ / ਯੋਗੇਸ਼ ਗੁਪਤਾ) : ਗੜ੍ਹਦੀਵਾਲਾ ਵਿਖੇ ਲਾਈਟ,ਸਾਊਂਡ ਟੈਂਟ ਅਤੇ ਡੀਜੇ ਐਸੋਸੀਏਸ਼ਨ ਵੱਲੋਂ ਇੱਕ ਦਿਨਾਂ ਹੜਤਾਲ ਸਨੀ ਡੀਜੇ ਦੀ ਅਗਵਾਈ ਹੇਠ ਕੀਤੀ ਗਈ।ਜਿਸ ਦੌਰਾਨ ਐਸੋਸੀਏਸ਼ਨ ਵੱਲੋਂ ਗੱਲਬਾਤ ਕਰਦਿਆਂ ਸ਼ੈਂਕੀ (ਸੰਨੀ ਡੀ ਜੇ) ਨੇ ਕਿਹਾ ਕਿ ਗੜ੍ਹਦੀਵਾਲਾ ਦੇ ਐਸੋਸੀਏਸ਼ਨ ਦੇ ਕਾਮਿਆਂ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਹੜਤਾਲ ਕੀਤੀ ਗਈ ਜਿਸ ਦੌਰਾਨ ਕੋਰੋਨਾ ਮਹਾਂਮਾਰੀ ਕਾਰਨ ਲਗਭਗ ਚਾਰ ਪੰਜ ਮਹੀਨਿਆਂ ਤੋਂ ਲਾਈਟ, ਸਾਊਂਡ ,ਟੈਂਟ ਅਤੇ ਡੀਜੇ ਦਾ ਕੰਮ ਬਿਲਕੁਲ ਠੱਪ ਹੋ ਗਿਆ ਹੈ, ਜਿਸ ਕਾਰਨ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਮੰਦੀ ਝੱਲਣੀ ਪੈ ਰਹੀ ਹੈ, ਘਰ ਦੇ ਗੁਜ਼ਾਰੇ ਮੁਸ਼ਕਿਲ ਚੱਲ ਰਹੇ ਹਨ, ਬੱਚਿਆਂ ਦੀਆਂ ਫੀਸਾਂ ਦੇਣੀਆਂ ਮੁਸ਼ਕਲ ਹੋ ਰਹੀਆਂ ਹਨ, ਘਰ ਵਿੱਚ ਰਾਸ਼ਨ ਦੀ ਤੰਗੀ ਹੋ ਚੁੱਕੀ ਹੈ।

ਇਸ ਮੌਕੇ ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਪੰਜਾਬ ਸਰਕਾਰ ਬਹੁਤ ਜਲਦ ਸਾਡੀਆਂ ਮੰਗਾਂ ਨੂੰ ਪੂਰੀਆਂ ਕਰਦੇ ਹੋਏ ਲਾਈਟ,ਸਾਊਂਡ,ਟੈਂਟ ਅਤੇ ਡੀਜੇ ਵਾਲਿਆਂ ਦੇ ਕਾਰੋਬਾਰ ਖੋਲ੍ਹੇ ਜਾਣ ਤਾਂ ਜੋ ਇਹ ਸਾਰੀਆਂ ਸਮੱਸਿਆਵਾਂ ਬਹੁਤ ਜਲਦ ਹੱਲ ਹੋ ਸਕਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੰਜਾਬ ਸਫਾਈ ਮਜ਼ਦੂਰ ਫੈੱਡਰੇਸ਼ਨ ਸ਼ੁਭਮ ਸਹੋਤਾ ਨੇ ਕਿਹਾ ਕਿ ਇਨ੍ਹਾਂ ਕਾਮਿਆਂ ਦੀ ਆਰਥਿਕ ਮੰਦੀ ਬਹੁਤ ਜ਼ਿਆਦਾ ਵਧ ਚੁੱਕੀ ਹੈ ਜਿਸ ਕਾਰਨ ਇਨ੍ਹਾਂ ਕਾਮਿਆਂ ਦੇ ਘਰਾਂ ਦੇ ਗੁਜ਼ਾਰੇ ਨਹੀਂ ਹੋ ਰਹੇ ਹਨ। ਇਸ ਮੌਕੇ ਕੁਲਦੀਪ ਸਿੰਘ ਲਾਡੀ ਬੁੱਟਰ ਗੜ੍ਹਦੀਵਾਲਾ ਵੱਲੋਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਹ ਪੰਜਾਬ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਕਿ ਜਲਦ ਤੋਂ ਜਲਦ ਸਰਕਾਰ ਇਨ੍ਹਾਂ ਕਾਮਿਆਂ ਦੇ ਰੁਜ਼ਗਾਰ ਨੂੰ ਖੋਲ੍ਹੇ ਤਾਂ ਜੋ ਇਨ੍ਹਾਂ ਦੀ ਆਰਥਿਕ ਸਮੱਸਿਆ ਨੂੰ ਬਹੁਤ ਜਲਦ ਹੱਲ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਇਨ੍ਹਾਂ ਕਾਮਿਆਂ ਪ੍ਰਤੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੇ ਵੀ ਪਰਿਵਾਰ ਹਨ ,ਬੱਚੇ ਹਨ ਅਤੇ ਉਨ੍ਹਾਂ ਦੇ ਖ਼ਰਚੇ ਵੀ ਹਨ। ਇਸ ਲਈ ਇਨ੍ਹਾਂ ਪ੍ਰਤੀ ਸਰਕਾਰ ਜਲਦ ਤੋਂ ਜਲਦ ਸੋਚੇ। ਇਸ ਮੌਕੇ ਕੁਲਦੀਪ ਸਿੰਘ ਲਾਡੀ ਬੁੱਟਰ ਨੇ ਕਿਹਾ ਕਿ ਇਸ ਐਸੋਸੀਏਸ਼ਨ ਦੇ ਨਾਲ ਨਾਲ ਹੋਰ ਅਨੇਕਾਂ ਕਾਮਿਆਂ ਦੇ ਕੰਮਕਾਜ ਵੀ ਵੀ ਠੱਪ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਹਲਵਾਈ,ਢੋਲ, ਬੈਂਡ ਬਾਜੇ ਵਾਲੇ ਆਦਿ ਵੀ ਸ਼ਾਮਲ ਹਨ। ਇਸ ਮੌਕੇ ਮਹਾਸ਼ਾ ਬਰਾਦਰੀ ਦੇ ਪ੍ਰਧਾਨ ਰੌਸ਼ਨ ਰੋਸੀ ਨੇ ਬਰਾਦਰੀ ਵੱਲੋਂ ਇਹ ਰੋਸ ਕੀਤਾ ਗਿਆ ਅਤੇ ਕਿਹਾ ਗਿਆ ਕਿ ਜੋ ਮਹਾਸ਼ਾ ਬਰਾਦਰੀ ਦੇ ਕਾਮੇ ਜਿਨ੍ਹਾਂ ਦਾ ਕੰਮਕਾਜ ਬਿਲਕੁਲ ਠੱਪ ਹੋ ਚੁੱਕਾ ਹੈ।ਉਸ ਪ੍ਰਤੀ ਸਰਕਾਰ ਧਿਆਨ ਦੇਵੇ ਅਤੇ ਇਨ੍ਹਾਂ ਦੇ ਕੰਮਾਂ ਨੂੰ ਸਰਕਾਰ ਬਹੁਤ ਜਲਦ ਖੋਲ੍ਹਣ ਦੀ ਪ੍ਰਵਾਨਗੀ ਦੇਵੇ।

ਇਸ ਮੌਕੇ ਰਾਣਾ ਡੀਜੇ ਵੱਲੋਂ ਵੀ ਸਰਕਾਰ ਨੂੰ ਇਸ ਪ੍ਰਤੀ ਜਾਗਰੂਕ ਹੋਣ ਲਈ ਕਿਹਾ ਗਿਆ ਅਤੇ ਇਹ ਅਪੀਲ ਵੀ ਕੀਤੀ ਗਈ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਐਸੋਸੀਏਸ਼ਨਾਂ ਵੱਡੇ ਪੱਧਰ ਤੇ ਸੰਘਰਸ਼ ਕਰ ਸਕਦੀਆਂ ਹਨ ਅਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ।ਇਸ ਮੌਕੇ ਮਿਰਜਾਪੁਰ ਡੀਜੇ ਵੱਲੋਂ ਵੀ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਸਾਡੇ ਕੰਮ ਜਲਦ ਤੋਂ ਜਲਦ ਖੋਲ੍ਹੇ ਜਾਣ।ਇਸ ਮੌਕੇ ਕੁਲਦੀਪ ਸਿੰਘ ਲਾਡੀ ਬੁੱਟਰ ਗੜ੍ਹਦੀਵਾਲਾ, ਸ਼ੁਭਮ ਸਹੋਤਾ( ਜ਼ਿਲ੍ਹਾ ਪ੍ਰਧਾਨ ਪੰਜਾਬ ਸਫਾਈ ਮਜ਼ਦੂਰ ਫੈੱਡਰੇਸ਼ਨ),ਰੋਸ਼ਨ ਰੋਸੀ( ਪ੍ਰਧਾਨ ਮਹਾਸ਼ਾ ਬਰਾਦਰੀ ਗੜ੍ਹਦੀਵਾਲਾ), ਸਨੀ ਡੀ.ਜੇ, ਰਾਣਾ ਡੀ.ਜੇ, ਮਿਰਜਾਪੁਰ ਡੀ.ਜੇ, ਭੌਂਦੀ ਸਾਊਂਡ ਡੀ.ਜੇ ਐਂਡ ਲਾਈਟ, ਗ੍ਰੈਂਡ ਡੀ.ਜੇ, ਮੱਲ੍ਹੀ ਡੀ.ਜੇ ,ਬ੍ਰਿੱਜ ਡੀ.ਜੇ, ਫ੍ਰੈਂਡਜ਼ ਡੀ.ਜੇ, ਕੁਲਵੀਰ ਡੀ.ਜੇ, ਰੋਹਿਤ ਢੋਲ ਮਾਸਟਰ, ਅਜੀਤ ਬੈਂਡ ,ਰਾਕੇਸ਼ ਬੈਂਡ ,ਸਾਬੀ ਢੋਲ ਮਾਸਟਰ, ਠੰਡੂ ਹਲਵਾਈ ਕੇਸੋਪੁਰ ਆਦਿ ਹਾਜ਼ਰ ਸਨ।

Related posts

Leave a Reply