ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਾਹਨੂੰਵਾਨ (ਲੜਕੇ) ਵਿੱਖੇ ਸਟਾਫ ਦੇ ਕੋਰੋਨਾ-19 ਟੈਸਟ ਕਰਵਾਏ


ਪਠਾਨਕੋਟ 22 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ,ਮਾਣਯੋਗ ਸਕੱਤਰ ਸਕੂਲ ਸਿੱਖਿਆ ਪੰਜਾਬ ਅਤੇ ਜਿਲਾ ਸਿੱਖਿਆ ਅਫਸ਼ਰ (ਸੈ.ਸਿ.), ਗੁਰਦਾਸਪੁਰ ਵੱਲੋਂ ਜਾਰੀ ਆਦੇਸ਼ਾ ਅਨੁਸਾਰ ਸਕੂਲਾਂ ਨੂੰ ਨੋਵੀਂ ਤੋਂ ਬਾਰਹਵੀਂ ਜਮਾਤਾਂ ਲਈ 19 ਅਕਤੂਬਰ ਤੋਂ ਖੋਲਣ ਦੇ ਆਦੇਸ਼ ਜਾਰੀ ਕੀਤੇ ਗਏ ਸਨ । ਪਰ ਵਿਦਿਆਰਥੀਆਂ ਦੇ ਮਾਪੇ ਉਹਨਾਂ ਨੂੰ ਸਕੂਲ ਵਿੱਚ ਭੇਜਣ ਲਈ ਗੁਰੇਜ ਕਰ ਰਹੇ ਸਨ।ਹੁਣ ਮਾਣਯੋਗ ਡਿਪਟੀ ਕਮਿਸਨਰ, ਗੁਰਦਾਸਪੁਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਸ.ਸ.ਸ.ਸਕੂਲ, ਕਾਹਨੂੰਵਾਨ (ਲੜਕੇ) ਦੇ ਸਮੂਹ ਸਟਾਫ ਮੈਂਬਰਾਂ ਦੇ ਕੋਰੋਨਾ-19 ਟੈਸਟ ਪ੍ਰਿੰਸੀਪਲ ਡੀ.ਜੀ.ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ ।

ਸਿਹਤ ਵਿਭਾਗ ਦੀ ਟੀਮ ਨੇ ਸਕੂਲ ਵਿੱਚ ਅਆ ਕੇ ਸਮੂਹ ਮੈਂਬਰਾਂ ਦੇ ਕੋਰੋਨਾ-19 ਟੈਸਟ ਕਰਵਾਏ ਗਏ।ਸਿਹਤ ਵਿਭਾਗ ਦੀ ਟੀਮ ਵਿੱਚ ਦਲੀਪ ਰਾਜ (ਹੈਲਥ ਇੰਸਪੈਕਟਰ),ਥਾਮਸ, ਐਜਲਾ, ਬਬਲੀ ਅਤੇ ਲਖਬੀਰ ਸਿੰਘ ਮੌਜੂਦ ਸਨ। ਪ੍ਰਿੰਸੀਪਲ ਡੀ.ਜੀ. ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਟੈਸਟ ਨਾਲ ਸਮੂਹ ਸਟਾਫ ਵਿੱਚ ਆਤਮ ਵਿਸਵਾਸ ਵਧੇਗਾ ਅਤੇ ਇਸ ਦੇ ਨਾਲ ਹੀ ਵਿਦਿਆਰਥੀਆਂ ਅਤੇ ਮਾਪਿਆਂ ਦਾ ਭੁਲੇਖਾ ਵੀ ਦੂਰ ਹੋ ਜਾਵੇਗਾ । ਹੁਣ ਵਿਦਿਆਰਥੀਆਂ ਬਿਨਾਂ ਕਿਸੇ ਸੰਕਰਮਣ ਦੇ ਡਰ ਤੋਂ ਸਕੂਲ ਆ ਸਕਣਗੇ ।

ਇਥੇ ਉਹਨਾਂ ਨੇ ਇਹ ਵੀ ਦੱਸਿਆ ਕਿ ਸਕੂਲ ਖੁੱਲਣ ਤੋਂ ਪਹਿਲਾਂ ਸਾਰੇ ਸਕੂਲ ਨੂੰ ਸੈਨੀਟਾਈਜ ਕੀਤਾ ਗਿਆ ਸੀ ਅਤੇ ਉਸ ਦੇ ਬਾਅਦ ਵੀ ਹਰ ਰੋਜ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਥਰਮਲ ਸਕੀਨਿੰਗ, ਮਾਸਕ ਅਤੇ ਸੈਨੇਟਾਈਜੇਸਨ ਕਰਵਾ ਕੇ ਹੀ ਉਹਨਾਂ ਨੂੰ ਸਕੂਲ ਦੇ ਅੰਦਰ ਆਉਣ ਦਿੱਤਾ ਜਾਂਦਾ ਹੈ।ਇਸ ਮੌਕੇ ਸਕੂਲ ਦੇ ਸਮੂਹ ਸਟਾਫ ਸ. ਮਹਿੰਦਰ ਸਿੰਘ,ਸੁਰਜੀਤ ਸਿੰਘ, ਬ੍ਰਿਜ ਮੋਹਨ, ਰਾਜੇਸ ਕੁਮਾਰ, ਗਗਨਦੀਪ ਸਿੰਘ, ਦਵਿੰਦਰ, ਹਰਪਾਲ, ਗੁਰਦੀਪ, ਮਨਜੀਤ, ਦੀਦਾਰ, ਸ੍ਰੀਮਤੀ ਸੁਨੀਤਾ, ਜਗਜੀਤ ਕੌਰ, ਹੇਮ ਲਤਾ, ਵੀਨਾ ਕੁਮਾਰੀ, ਜਸਦੀਪ ਕੌਰ, ਮੋਨਿਕਾ, ਰੁਪਿੰਦਰ, ਨੀਤੂ ਆਦਿ ਮੌਜੂਦ ਸਨ ।

Related posts

Leave a Reply