ਬਾਬਾ ਦੀਪ ਸਿੰਘ ਸੇਵਾ ਦਲ ਵਲੋਂ ਵੱਡਾ ਉਪਰਾਲਾ,ਅਭੈ ਸਿੰਘ ਦੇ ਇਲਾਜ਼ ਦਾ ਉਠਾਇਆ ਸਾਰਾ ਖਰਚ

ਗੜ੍ਹਦੀਵਾਲਾ 1 ਸਤੰਬਰ (ਚੌਧਰੀ /ਯੋਗੇਸ਼ ਗੁਪਤਾ) : ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਨੇ ਦੱਸਿਆ ਕਿ ਅਭੈ ਸਿੰਘ ਪੁੱਤਰ ਸੁਰਿੰਦਰ ਕੁਮਾਰ ਭੱਟੀ ਜਿਸਦਾ ਅੱਜ ਤੋਂ ਢਾਈ ਸਾਲ ਪਹਿਲਾਂ ਅਮ੍ਰਿਤ ਪੈਲਸ ਕੋਲ ਐਕਸੀਡੈਂਟ ਹੋ ਗਿਆ ਸੀ। ਜਿਸ ਵਿਚ ਇਕ ਪੈਰ ਦੀਆਂ ਹੱਡੀਆਂ ਪੂਰੀ ਤਰ੍ਹਾਂ ਟੁੱਟ ਗਈਆਂ ਸੀ ਜਿਸ ਕਰਕੇ ਵੀਰ ਚਲਣ ਫਿਰਨ ਤੋਂ ਅਸਮਰਥ ਹੋ ਗਿਆ ਸੀ।ਇਸ ਵੀਰ ਦਾ ਇਲਾਜ ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜਦੀਵਾਲਾ ਵਲੋਂ ਵੇਵਜ਼ ਹਸਪਤਾਲ ਟਾਂਡਾ ਵਿਖੇ ਕਰਵਾਇਆ ਗਿਆ। ਜਿਸਦੇ ਇਲਾਜ ਦਾ ਪੂਰਾ ਖਰਚਾ ਸੰਸਥਾ ਵਲੋਂ ਕੀਤਾ ਗਿਆ ਹੈ।ਇਸ ਮੌਕੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਕੈਸ਼ੀਅਰ ਪਰਸ਼ੋਤਮ ਸਿੰਘ ਮਨਿੰਦਰ ਸਿੰਘ,ਸੋਨੂ,ਨੀਰਜ ਪਾਲ, ਜਸਵਿੰਦਰ ਸਿੰਘ, ਵਿਸ਼ਾਲ, ਗੋਰਵ ਅਦਿ ਸੁਸਾਇਟੀਮ ਦੇ ਮੈਂਬਰ ਹਾਜਰ ਸਨ।

Related posts

Leave a Reply