Gurdaspur: ਹੈਰੋਇਨ ਅਤੇ ਲਾਹਣ ਸਮੇਤ ਦੋ ਅੋਰਤਾ ਸਮੇਤ ਤਿੰਨ ਕਾਬੂ

ਹੈਰੋਇਨ ਅਤੇ ਲਾਹਣ ਸਮੇਤ ਦੋ ਅੋਰਤਾ ਸਮੇਤ ਤਿੰਨ ਕਾਬੂ
ਗੁਰਦਾਸਪੁਰ 5 ਜੁਲਾਈ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ ਦੋ ਅੋਰਤਾ ਸਮੇਤ ਤਿੰਨ ਨੂੰ 4 ਗ੍ਰਾਮ ਹੈਰੋਇਨ ਅਤੇ 80 ਕਿੱਲੋ ਲਾਹਣ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
                ਸਹਾਇਕ ਸਬ ਇੰਸਪੈਕਟਰ ਸੁਰਜੀਤ ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪਿੰਡ ਪਨਿਆੜ ਦੀ ਬਾਹਰਲੀ ਪੱਕੀ ਫਿਰਨੀ ਮੋੜ ਕੋਠੇ ਮਾਈ ਉਮਰੀ ਤੋ ਪਰਮਜੀਤ ਉਰਫ ਨੀਤੂ ਪਤਨੀ ਜਤਿੰਦਰ ਅਤੇ ਮਨਜੀਤ ਕੁਮਾਰੀ ਪਤਨੀ ਰਜਿੰਦਰ ਕੁਮਾਰ ਵਾਸੀਆਨ ਪਨਿਆੜ ਨੂੰ ਸ਼ੱਕ ਪੈਣ ਉੱਪਰ ਕਾਬੂ ਕਰਕੇ ਇਹਨਾਂ ਦੋਵਾ ਦੀ ਤਲਾਸ਼ੀ ਲੇਡੀ ਕਾਂਸਟੇਬਲ ਖੁਸ਼ਦੀਪ ਕੋਰ ਕੋਲੋਂ ਕਰਵਾਈ ਤਾਂ ਪਰਮਜੀਤ ਪਾਸੋ 2 ਗ੍ਰਾਮ ਹੈਰੋਇਨ ਅਤੇ ਮਨਜੀਤ ਕੁਮਾਰੀ ਪਾਸੋ 2 ਗ੍ਰਾਮ ਹੈਰੋਇਨ ਬਰਾਮਦ ਹੋਈ ।
                  ਸਹਾਇਕ ਸਬ ਇੰਸਪੈਕਟਰ ਸਵਿੰਦਰ ਸਿੰਘ ਪੁਲਿਸ ਸਟੇਸ਼ਨ ਘੁੰਮਣ ਕਲਾਂ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਅਮਨਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਬਦੀਉਲਜਮਾਲ ਦੇ ਘਰ ਰੇਡ ਕਰਕੇ ਅਮਨਪ੍ਰੀਤ ਸਿੰਘ ਨੂੰ 80 ਕਿੱਲੋ ਲਾਹਣ ਸਮੇਤ ਕਾਬੂ ਕੀਤਾ ।

 

Related posts

Leave a Reply