ਪੁਲਿਸ ਜਾਂ ਮਿਲਕ ਪਲਾਂਟ ਵਿੱਚ ਭੱਰਤੀ ਕਰਾਉਣ ਦੇ ਨਾਂ ਠੱਗੀ ਦੇ ਦੋਸ਼ ਚ ਦੋ ਵਿਰੁਧ ਮਾਮਲਾ ਦਰਜ

ਗੁਰਦਾਸਪੁਰ 15 ਜੂਨ ( ਅਸ਼ਵਨੀ ) :- ਪੁਲਿਸ ਜਾਂ ਮਿਲਕ ਪਲਾਂਟ ਚ ਭਰਤੀ ਕਰਾਉਣ ਦੇ ਨਾਂ ਤੇ ਢਾਈ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਚ ਪੁਲਿਸ ਵੱਲੋਂ ਦੋ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਏ ਐਸ ਆਈ ਜਗਦੀਸ਼ ਸਿੰਘ ਪੁਲਿਸ ਸਟੇਸ਼ਨ ਧਾਰੀਵਾਲ ਨੇ ਦਸਿਆ ਕਿ ਕੇਵਲ ਮਸੀਹ ਪੁੱਤਰ ਅਜੀਤ ਮਸੀਹ  ਵਾਸੀ ਪਿੰਡ ਸੋਹਲ ਵੱਲੋਂ ਦਰਖ਼ਾਸਤ ਦਿੱਤੀ ਗਈ ਕਿ ਨੀਰਜ ਕੁਮਾਰ ਪੁੱਤਰ ਖੁਰਸ਼ੀਦ ਮਸੀਹ ਵਾਸੀ ਕੁਆਟਰ ਧਾਰੀਵਾਲ ਅਤੇ ਪਰਵੇਜ ਗਿੱਲ ਪੁੱਤਰ ਰਫੀਪ ਮਸੀਹ ਵਾਸੀ ਨਵਾਂ ਪਿੰਡ ਬੰਦਿਅਆਂਵਾਲੀ ਵੱਲੋਂ ਉਸ ਦੇ ਲੜਕੇੇ ਵਿਸ਼ਾਲ ਨੂੰ ਪੁਲਿਸ ਜਾਂ ਮਿਲਕ ਪਲਾਂਟ ਚ ਭੱਰਤੀ ਕਰਾਉਣ ਲਈ ਢਾਈ ਲੱਖ ਰੁਪਏ ਲਏ ਗਏ ਸਨ ਪਰ ਉਹਨਾ ਦੋਵਾਂ ਨੇ ਨਾ ਤਾਂ ਉਸ ਦੇ ਲੜਕੇ ਨੂੰ ੁਲਿਸ ਜਾਂ ਿਮਲਕ ਪਲਾਂਟ ਵਿੱਚ ਭੱਰਤੀ ਕਰਵਾਇਆ ਅਤੇ ਨਾਂ ਹੀ ਉਸ ਨੂੰ ਪੇਸੇ ਵਾਪਿਸ ਕੀਤੇ।ਇਸ ਸ਼ਿਕਾਇਤ ਦੀ ਜਾਂਚ ਵਿਪਨ ਕੁਮਾਰ ਡੀ ਐਸ ਪੀ ਪੁਲਿਸ ਕਮਾਂਡ ਸੈਂਟਰ ਗੁਰਦਾਸਪੁਰ ਵੱਲੋਂ ਕਰਨ ਉਪਰਾਂਤ ਮਾਮਲਾ ਦਰਜ ਕੀਤਾ ਗਿਆ ।

Related posts

Leave a Reply