ਡੇਅਰੀ ਵਿਕਾਸ ਵਿਭਾਗ ਨੇ ਜ਼ਿਲੇ ਅੰਦਰ ਵੱਖਵੱਖ ਥਾਵਾਂ ਤੋਂ ਦੁੱਧ ਦੇ ਸੈਂਪਲ ਭਰੇ-165 ਸੈਪਲਾਂ ਵਿਚੋਂ 138 ਸਬ-ਸਟੈਂਡਰਡ ਪਾਏ

ਡੇਅਰੀ ਵਿਕਾਸ ਵਿਭਾਗ ਨੇ ਜ਼ਿਲੇ ਅੰਦਰ ਵੱਖਵੱਖ ਥਾਵਾਂ ਤੋਂ ਦੁੱਧ ਦੇ ਸੈਂਪਲ ਭਰੇ-165 ਸੈਪਲਾਂ ਵਿਚੋਂ 138 ਸਬ-ਸਟੈਂਡਰਡ ਪਾਏ

ਦੁੱਧ ਦੀ ਸ਼ਿਕਾਇਤ ਸਬੰਧੀ ਵਿਅਕਤੀ ਸਿੱਧੇ ਤੋਰ ‘ਤੇ ਡੇਅਰੀ ਵਿਭਾਗ ਦੇ ਦਫਤਰ ਵਿਖੇ ਆ ਕੇ ਦੁੱਧ ਟੈਸਟ ਕਰਵਾ ਸਕਦੇ 

ਗੁਰਦਾਸਪੁਰ,13 ਜੁਲਾਈ (ਅਸ਼ਵਨੀ) :ਡਿਪਟੀ ਕਮਿਸ਼ਨਰ ਜਨਾਬ  ਮੁਹੰਮਦ ਇਸ਼ਫਾਕ ਦੇ ਦਿਸ਼ਾਨਿਰਦੇਸ਼ ਤਹਿਤ ਡੇਅਰੀ ਵਿਕਾਸ ਵਿਭਾਗ ਵਲੋਂ ਲੋਕਾਂ ਨੂੰ ਮਿਆਰੀ ਦੁੱਧ ਮੁਹੱਈਆ ਕਰਵਾਉਣ ਦੇ ਮੰਤਵ ਨਾਲ  ਦੁੱਧ ਦੇ ਸੈਂਪਲ ਇਕੱਤਰ ਕਰਕੇ ਟੈਸਟ ਕੀਤੇ ਜਾ ਰਹੇ ਹਨ,ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰਜੀਤ ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਵਿਭਾਗ ਦੀ ਟੀਮ ਵਲੋਂ ਰੋੜੀ ਮੁਹੱਲਾ ਗੁਰਦਾਸਪੁਰ,  ਗੁਰੂ ਨਾਨਕ ਨਗਰ ਨਿਊ ਬਟਾਲਾ, ਰਾਮਗੜੀਆਂ ਮੁਹੱਲਾ ਕਲਨੋਰ  ਵਿਚੋਂ 165 ਦੁੱਧ ਦੇ ਸੈਂਪਲ ਲੈ ਕੇ ਮਿਲਕ ਪਲਾਂਟ ਗੁਰਦਾਸਪੁਰ ਵਿਖੇ ਟੈਸਟ ਕਰਵਾਏ ਗਏ।
 
ਜਿਨਾਂ ਵਿਚ  ਸਟੈਂਡਰਡਾਈਜ਼ਡ ਮਿਲਕ ਦੇ ਸਟੈਂਡਰਸ ਅਨੁਸਾਰ 108 ਸੈਂਪਲਾਂ ਵਿਚ ਘੱਟ ਫੈਟ,138 ਸੈਂਪਲਾਂ ਵਿਚ ਘੱਟ ਐਸ.ਐਨ .ਐਫ  (ਸਬ ਸਟੈਂਡਰਡ) ਪਾਏ ਗਏ। ਡਿਪਟੀ ਡਾਇਕੈਰਟਰ ਡੇਅਰੀ ਨੇ ਅੱਗੇ  ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ‘ਤੇ ਦੁੱਧ ਦੀ ਟੈਸਟਿਗ  ਲਗਾਤਾਰ ਜਾਰੀ ਰਹੇਗੀ ਅਤੇ ਮਿਲਾਵਟਖੋਰਾਂ ਵਿਰੁੱਧ ਸਖਤਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ,ਉਨਾਂ ਮੁਹੱਲਾ ਨਿਵਾਸੀਆਂ ਨੂੰ  ਪ੍ਰੇਰਿਤ ਕੀਤਾ ਕਿ ਉਹ ਚੰਗੇ ਕਿਰਦਾਰ ਵਾਲੇ ਦੋਧੀਆਂਜਾਣ ਪਛਾਣ  ਵਾਲੇ ਪਸ਼ੂ ਪਾਲਕਾਂ ਤੋ ਜਾਂ ਪੈਕਟਾਂ ਵਾਲੇ ਦੁੱਧ ਦੀ ਖਰੀਦ ਕਰਨ ਦੀ ਅਪੀਲ ਕੀਤੀ। 

Related posts

Leave a Reply