ਮੋਦੀ ਤੇ ਕੈਪਟਨ ਸਰਕਾਰ ਲੋਕ ਮੱਸਲਿਆਂ ਨੂੰ ਹੱਲ ਕਰਨ ‘ਚ ਬੁਰੀ ਤਰ੍ਹਾਂ ਫੇਲ ਹੋਈ” : ਕਾਮਰੇਡ ਪਾਸਲਾ

ਮੋਦੀ ਤੇ ਕੈਪਟਨ ਸਰਕਾਰ ਲੋਕ ਮੱਸਲਿਆਂ ਨੂੰ ਹੱਲ ਕਰਨ ‘ਚ ਬੁਰੀ ਤਰ੍ਹਾਂ ਫੇਲ ਹੋਈ” : ਕਾਮਰੇਡ ਪਾਸਲਾ           
 
ਕਾਮਰੇਡ ਨੱਥਾ ਸਿੰਘ ਢਡਵਾਲ ਗੁਰਦਾਸਪੁਰ ਤੇ ਪਠਾਨਕੋਟ ਜਿਲ੍ਹੇ ਦੇ ਸਕੱਤਰ ਚੁਣੇੇ : ਕਾਮਰੇਡ ਜਾਮਾਰਾਏ

ਗੁਰਦਾਸਪੁਰ, 17 ਜੁਲਾਈ  ( ਅਸ਼ਵਨੀ ) : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ( ਆਰ ਐਮ ਪੀ ਆਈ) ਜਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ   ਪਾਰਟੀ ਦੇ  ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਦੇਸ਼ ਦੀ ਮੌਜੂਦਾ ਰਾਜਨੀਤਕ ਅਵਸਥਾ ਬਾਰੇ ਦਸਦਿਆਂ  ਪ੍ਰੈਸ ਬਿਆਨ ਵਿਚ ਕਿਹਾ ਕਿ ਮੋਦੀ ਸਰਕਾਰ ਦੇਸ਼ ਅੰਦਰ ਕਾਰਪੋਰੇਟ ਘਰਾਣਿਆਂ ਪੱਖੀ ਆਰਥਿਕ ਨੀਤੀਆਂ ਨੂੰ ਤੇਜੀ ਨਾਲ ਲਾਗੂ ਕਰਕੇ ਮਜ਼ਦੂਰਾਂ, ਕਿਸਾਨਾਂ ਤੇ ਆਮ ਲੋਕਾਂ ਦੀ ਮੁਸ਼ਕਲਾਂ ‘ਚ ਬੇਬਹਾ ਵਾਧਾ ਕੀਤਾ ਹੈ, ਫੈਡਰਲ ਢਾਂਚੇ ਨੂੰ ਤਬਾਹ ਕਰਕੇ ਰਾਜਾਂ ਨੂੰ ਹੱਥਲ ਕਰ ਦਿੱਤਾ ਹੈ , ਦੇਸ਼ ਦੀ  ਧਰਮ ਨਿਰਪੱਖਤਾ ਤੇ ਜਮਹੂਰੀਅਤ ਨੂੰ ਆਰ ਐੱਸ ਐੱਸ ਦੀਆਂ ਫਿਰਕੂ ਲੀਹਾਂ ਉਪਰ ਵੰਡਣ ਦਾ ਕੋਝਾ ਕੰਮ ਵੀ ਲਗਾਤਾਰ ਜਾਰੀ ਹੈ।

ਉਹਨਾਂ ਅੱਗੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੋਵਿਡ- 19 ਦੀ ਆੜ ਹੇਠ  ਦਫਾ 144 ਤੇ ਹੋਰ ਕਈ ਤਰ੍ਹਾਂ ਦੇ ਕਾਲੇ ਕਾਨੂੰਨਾਂ ਨੂੰ ਲਾਗੂ ਕਰਕੇ ਸਰਕਾਰ ਵਿਰੋਧੀ ਅਵਾਜ਼ ਅਤੇ ਰੈਲੀਆਂ/ਰੋਸ ਪ੍ਰਦਰਸ਼ਨਾਂ ਤੇ ਰੋਕ ਲਗਾ ਕੇ ਲੋਕਾਂ ਦੇ ਵਿਰੋਧ ਨੂੰ ਰੋਕਣ ਦਾ ਯਤਨ ਕੀਤਾ ਜਾ ਰਿਹਾ ਹੈ, ਸਰਕਾਰ ਦੇ ਇਹਨਾਂ ਜਾਬਰ ਹੁਕਮਾਂ ਦਾ ਆਰ ਐਮ ਪੀ ਆਈ ਖੱਬੀਆਂ ਧਿਰਾਂ ਨਾਲ ਮਿਲ ਕੇ ਜੋਰ ਦਾਰ ਵਿਰੋਧ ਕਰੇਗੀ । ਪਾਰਟੀ ਦੇ ਸੂਬਾਈ ਐਕਟਿੰਗ ਸਕੱਤਰ ਕਾਮਰੇਡ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਹੈ ਕਿ ਆਰ ਐਮ ਪੀ ਆਈ  ਪੰਜਾਬ ਅੰਦਰ ਮਜ਼ਦੂਰਾਂ, ਕਿਸਾਨਾਂ, ਮੁਲਾਜਮਾਂ, ਨੌਜਵਾਨਾਂ, ਦਲਿਤਾਂ ਅਤੇ ਔਰਤਾਂ ਦੇ ਸੰਘਰਸ਼ਾਂ ਦਾ ਪੂਰਨ ਸਮਰਥਨ ਕਰਦੀ ਹੈ ਅਤੇ ਚਲ ਰਹੇ ਸੰਘਰਸ਼ਾਂ ਵਿੱਚ ਸਮੂਲੀਅਤ ਨੂੰ ਜਾਰੀ ਰੱਖਿਆ ਜਾਵੇ ਗਾ ।

 ਗੁਰਦਾਸਪੁਰ ਅਤੇ ਪਠਾਨਕੋਟ ਜਿਲ੍ਹੇ ਦੀ ਸਾਂਝੀ ਮੀਟਿੰਗ ਗੁਰਦਾਸਪੁਰ ਵਿਖੇ ਜਿਲ੍ਹਾ ਪ੍ਰਧਾਨ ਕਾਮਰੇਡ ਸ਼ਿਵ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਟਰੇਡ ਯੂਨੀਅਨ ਮੋਰਚੇ ਉਪਰ ਮਜ਼ਦੂਰਾਂ ਅਤੇ ਮੁਲਾਜਮਾਂ ਦੇ ਲੰਮੇ ਸਮੇਂ ਤੋਂ ਸੰਘਰਸ਼ਾਂ ਦੇ ਆਗੂ ਰੋਲ ਅਦਾ ਕਰਦੇ ਆ ਰਹੇ ਉਘੇ ਟਰੇਡ ਯੂਨੀਅਨ ਆਗੂ  ਕਾਮਰੇਡ ਨੱਥਾ ਸਿੰਘ ਢਡਵਾਲ ਨੂੰ ਸਰਬਸੰਮਤੀ ਨਾਲ ਜਿਲ੍ਹਾ ਸਕੱਤਰ ਚੁਣਿਆ ਗਿਆ ਹੈ। ਮੀਟਿੰਗ ਵਿੱਚ ਇਹ ਵੀ  ਫੈਸਲਾ ਕੀਤਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਖਿਲਾਫ ਗੁਰਦਾਸਪੁਰ ਤੇ ਪਠਾਨਕੋਟ ਜਿਲ੍ਹਿਆਂ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਮੀਟਿੰਗਾਂ ਕਰਕੇ ਲੋਕ ਲਾਮਬੰਦੀ ਕੀਤੀ ਜਾਵੇਗੀ।ਮੀਟਿੰਗ ਵਿਚ  ਕਾਮਰੇਡ ਰਘਬੀਰ ਸਿੰਘ ਬਟਾਲਾ, ਠਾਕੁਰ ਧਿਆਨ ਸਿੰਘ, ਅਵਤਾਰ ਸਿੰਘ, ਮੱਖਣ ਸਿੰਘ ਕੋਹਾੜ, ਅਜੀਤ ਸਿੰਘ ਠੱਕਰ ਸੰਧੂ, ਸੰਤੋਖ ਸਿੰਘ ਕਾਦੀਆਂ, ਸ਼ਮਸ਼ੇਰ ਸਿੰਘ ਨਵਾਂ ਪਿੰਡ,  ਗੁਰਦਿਆਲ ਸਿੰਘ ਘੁਮਾਣ, ਸੁਰਜੀਤ ਸਿੰਘ ਘੁਮਾਣ, ਨੰਦ ਲਾਲ ਮਹਿਰਾ ਅਤੇ ਹੋਰ ਹਾਜਰ ਸਾਥੀਆਂ ਨੇ ਆਪਣੇ ਵਿਚਾਰ ਰੱਖੇ।

Related posts

Leave a Reply