ਵਰਿਆਂ ਤੋਂ ਟੁੱਟੀ ਪੁਲੀ ਕਰ ਰਹੀ ਹੈ ਵੱਡੇ ਹਾਦਸੇ ਦਾ ਇੰਤਜ਼ਾਰ,ਹਾਦਸਾ ਵਾਪਰਨ ਤੋਂ ਬਾਅਦ ਖੁੱਲੇਗੀ ਪ੍ਰਸ਼ਾਸਨ ਦੀ ਜਾਗ

ਗੁਰਦਾਸਪੁਰ 5 ਅਗਸਤ ( ਅਸ਼ਵਨੀ ) : ਜਿਲਾ ਗੁਰਦਾਸਪੁਰ ਦੇ ਦੀਨਾਨਗਰ ਤੋਂ ਘਰੋਟਾ ਨੂੰ ਜਾਂਦੀ ਸੜਕ ਤੇ ਪਿੰਡ ਪੈਂਦਾ ਹੈ ਛੰਨੀ ,ਅਤੇ ਇਸ ਤੋਂ ਸੜਕ ਨਿਕਲ ਕੇ ਪਿੰਡ ਘੇਸਲ,ਤੁਗਿਆਲ,ਕੁੰਡੇ,ਗੋਪਾਲਿਆ, ਚੇਚੀਆ,ਜੰਡੀ ਚੌਂਤਾ,ਝੜੋਲੀ ,ਬਿਆਨ ਪੁਰ ਆਦਿ ਦਰਜਨਾਂ ਪਿੰਡਾਂ ਚੋਂ ਹੋ ਕੇ ਦੀਨਾਨਗਰ ਆਉਂਦੀ ਹੈ ਛੰਨੀ ਤੇ ਤਾਲਿਬਪੁਰ  ਦੇ ਦਰਮਿਆਨ ਅਪਰਬਾਰੀ ਦੁਆਬ ਨਹਿਰ ਤੋਂ ਇਕ ਸੂਆ /ਰਜਵਾਹਾ ( ਅਵਾਂਖਾ ਡਿਸਟਰੀਬਿਉਟਰੀ) ਦੀਨਾ ਨਗਰ ਨੂੰ ਆਉਂਦਾ ਹੈ ਜਿਸ ਉਪਰ ਬਣਿਆਂ ਪੁਲ ਕਈ ਵਰਿਆਂ ਤੋਂ ਟੁਟ ਚੁੱਕਾ ਹੈ।

ਇਸ ਪੁਲ ਦੀ ਤ੍ਰਾਸਦੀ ਇਹ ਹੈ ਕਿ ਛੰਨੀ ਪਿੰਡ ਪਠਾਨਕੋਟ ਜ਼ਿਲ੍ਹੇ ਤੇ ਘੇਸਲ -ਤੁਗਿਆਲ ਪਿੰਡ ਗੁਰਦਾਸਪੁਰ ਵਿੱਚ ਪੈਂਦੇ  ਹਨ।ਦੋਨਾਂ ਜ਼ਿਲਿਆਂ ਦੀ ਸਾਂਝੀ ਸੜਕ ਤੇ ਰਜਬਾਹੇ ਦਾ ਪੁਲ ਹੋਣ ਕਰਕੇ ਕੋਈ ਅਧਿਕਾਰੀ ਅਤੇ ਸਾਂਸਦ ਇਸ ਨੂੰ ਬਣਾਉਣ ਦੀ ਜ਼ਿੰਮੇਵਾਰੀ ਨਹੀਂ ਲੈਂਦਾ।ਸਤਨਾਮ ਸਿੰਘ ਲਾਡੀ ਮੈਂਬਰ ਪੰਚਾਇਤ, ਭੂਪਿੰਦਰ ਸਿੰਘ ਬੋਪਾਰਾਏ, ਹਜ਼ੂਰ ਸਿੰਘ,ਮਨੋਜ ਕੁਮਾਰ ਤੇ ਮੁਖਤਿਆਰ ਸਿੰਘ ਅਤੇ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਕਿਸੇ  ਸਬੰਧਤ ਉੱਚ ਅਧਿਕਾਰੀ ਦੀ ਇਸ ਪੁਲ ਨੂੰ ਜਲਦੀ ਤੋਂ ਜਲਦੀ ਉਸਾਰੀ ਕਰਨ  ਦੀ ਜਿੰਮੇਦਾਰੀ ਲਗਾਈ ਜਾਵੇ।ਤਾਂ ਕਿ ਹੋਣ ਵਾਲੇ ਭਿਆਨਕ ਹਾਦਸਿਆਂ  ਨੂੰ ਟਾਲਿਆ  ਜਾ ਸਕੇ।

Related posts

Leave a Reply