ਗ੍ਰਾਮ ਪੰਚਾਇਤ ਬਖ਼ਤਪੁਰ ਔਰਤਾਂ ਨੂੰ ਰੁਜ਼ਗਾਰ ਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਆਈ ਅੱਗੇ

20 ਔਰਤਾਂ 50-50 ਪੌਦਿਆਂ ਦੀ ਕਰ ਰਹੀਆਂ ਹਨ ਸਾਂਭ-ਸੰਭਾਲ

ਗੁਰਦਾਸਪੁਰ,7 ਅਗਸਤ (ਅਸ਼ਵਨੀ) :ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਜ਼ਿਲੇ ਅੰਦਰ ਵਿਕਾਸ ਕੰਮ ਤੇਜ਼ਗਤੀ ਨਾਲ ਕਰਵਾਏ ਜਾ ਰਹੇ ਹਨ ਅਤੇ ਮਗਨਰੇਗਾ ਤਹਿਤ ਵਿਕਾਸ ਕੰਮਾਂ ਦੇ ਨਾਲ ਲੋਕਾਂ ਨੂੰ ਰੁਜ਼ਗਾਰ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਮਗਨਰੇਗਾ ਤਹਿਤ ਪਿੰਡਾਂ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲਾ ਮਗਨਰੇਗਾ ਤਹਿਤ ਵਿਕਾਸ ਕੰਮ ਕਰਵਾਉਣ ਵਿਚ ਸੂਬੇ ਭਰ ਵਿਚੋਂ ਮੋਹਰੀ ਹੈ ਅਤੇ ਪੰਚਾਇਤਾਂ ਵਲੋਂ ਵਿਕਾਸ ਕੰਮ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ।

ਉਨਾਂ ਦੱਸਿਆ ਕਿ ਮਗਨਰੇਗਾ ਤਹਿਤ ਔਰਤਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਜ਼ਿਲਾ ਗੁਰਦਾਸਪੁਰ ਦੇ ਪਿੰਡ ਬਖਤਪੁਰ ਦੇ ਸਰਪੰਚ ਸ੍ਰੀਮਤੀ ਅਮਨਦੀਪ ਕੌਰ ਵਲੋਂ ਪਿੰਡ ਦੀਆਂ ਸਾਂਝੀਆਂ ਥਾਵਾਂ’ਤੇ ਪੌਦੇ ਲਗਾਉਣ ਦੀ ਮੁਹਿੰਮ ਵਿੱਢੀ ਗਈ ਹੈ। 50-50 ਪੌਦਿਆਂ  ਦੀ ਸਾਂਭ ਸੰਭਾਲ ਲਈ ਪਿੰਡ ਦੀਆਂ ਔਰਤਾਂ ਨੂੰ ਜ਼ਿੰਮੇਵਾਰੀ ਸੌਪੀ ਗਈ ਹੈ।

ਜਿਸ ਦੇ ਚਲਦਿਆਂ ਪਿੰਡ ਦੀਆਂ 20 ਔਰਤਾਂ ਨੂੰ ਪੰਜ ਸਾਲ ਤੱਕ ਪੌਦਿਆਂ ਦੀ ਸਾਂਭ-ਸੰਭਾਲ ਬਦਲੇ ਕਰੀਬ 1100 ਰੁਪਏ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਬਖ਼ਤਪੁਰ ਵਲੋਂ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਵੱਡਾ ਉਪਰਾਲਾ ਕੀਤਾ ਗਿਆ ਹੈ,ਉਸਦੇ ਨਾਲ ਪਿੰਡ ਦੀਆਂ ਔਰਤਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ।

Related posts

Leave a Reply