ਮਿਸ਼ਨ ਫ਼ਤਿਹ’ਸਿਹਤ ਵਿਭਾਗ ਦੀ ਟੀਮ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੀਤਾ ਜਾ ਰਿਹੈ ਜਾਗਰੂਕ

ਵਿਭਾਗ ਵਲੋਂ ਸਰਕਾਰੀ ਦਫਤਰਾਂ ਵਿਖੇ ਡੇਂਗੂ ਮੱਛਰ ਦੀ ਬ੍ਰੀਡਿੰਗ ਚੈਕ ਕਰਨ ਦੇ ਨਾਲ ਕੋਵਿਡ-19 ਵਿਰੁੱਧ ਵੀ ਕੀਤਾ ਗਿਆ ਜਾਗਰੂਕ


ਗੁਰਦਾਸਪੁਰ,19 ਜੂਨ ( ਅਸ਼ਵਨੀ ) : ‘ਮਿਸ਼ਨ ਫ਼ਤਿਹ’ ਤਹਿਤ  ਸਿਹਤ ਵਿਭਾਗ ਦੀ ਟੀਮਾਂ ਵੱਲੋਂ ਕੋਵਿਡ-19 ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਘਰ ਤੋਂ ਬਾਹਰ ਨਿਲਣ ਸਮੇਂ ਮਾਸਕ ਜਰੂਰ ਪਹਿਨਣ, ਸ਼ੋਸਲ ਡਿਸਟੈਂਸ ਮੈਨਟੇਨ ਕਰਕੇ ਰੱਖਣ ਅਤੇ ਹੱਥਾਂ ਨੂੰ ਵਾਰ-ਵਾਰ ਧੋਣ।

 ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਐਪੀਡਿਮਾਲੋਜਿਸਟ ਡਾ. ਪ੍ਰਭਜੋਤ ਕੌਰ ਕਲਸੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵਲੋਂ ਨਿਰਤੰਰ ਲੋਕਾਂ ਨੂੰ ਕੋਵਿਡ-19 ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ।

ਉਨਾਂ ਦੱਸਿਆ ਕਿ ਅੱਜ ਗੁਰਦਾਸਪੁਰ ਵਿਖੇ ਡਰਾਈ ਡੇਅ ਸਬੰਧੀ ਡੇਂਗੂ ਅਤੇ ਮਲੇਰੀਆ ਦਾ ਸਰਵੇ ਕੀਤਾ ਗਿਆ। ਜਿਸ ਅਧੀਨ ਕਾਦਰੀ  ਮੁਹੱਲਾ ਜਿਸ ਵਿਚ ਪਿਛਲੇ ਸਾਲ ਡੇਂਗੂ ਦੇ ਕਾਫੀ ਕੇਸ ਪਾਏ ਗਏ ਸਨ ਇਸ ਸਾਲ ਡੇਂਗੂ ਦੀ ਰੋਕਥਾਮ ਲਈ ਮੁਹੱਲੇ ਵਿਚ ਘਰ ਘਰ ਜਾ ਕੇ ਸਰਵੇ ਕੀਤਾ ਗਿਆ। ਸ਼ਹਿਰ ਦੇ ਵੱਖ ਵੱਖ ਮੁਹੱਲਿਆਂ ਵਿਚ ਇਸੇ ਤਰ੍ਹਾਂ  ਹਰ ਸ਼ੁੱਕਰਵਾਰ  ਡ੍ਰਾਈ ਡੇਅ ਤੇ ਸਰਵੇ ਕੀਤਾ ਜਾਵੇਗਾ।

ਸਰਵੇ ਦੌਰਾਨ ਜਿਲ੍ਹਾ ਐਪੀਡਿਮਾਲੋਜਿਸਟ ਡਾ.ਪ੍ਰਭਜੋਤ ਕੌਰ ਕਲਸੀ ਵੱਲੋਂ ਲੋਕਾਂ ਨੂੰ ਡੇਂਗੂ, ਮਲੇਰੀਆ ਅਕੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਘਰਾਂ ਵਿਚ ਜਾ ਕੇ  ਕੂਲਰਾਂ, ਫਰਿੱਜਾਂ ਦੀਆਂ ਟਰੇਆਂ, ਗਮਲਿਆਂ ਦੀਆਂ ਟ੍ਰੇਆਂ, ਡਿਸਪੋਸੇਬਲ ਚੀਜਾਂ ਜਿਨ੍ਹਾਂ ਵਿਚ ਪਾਣੀ ਇੱਕਠਾ ਹੋ ਸਕਦਾ ਹੈ,ਦੀ ਜਾਂਚ ਕੀਤੀ ਗਈ। 

Related posts

Leave a Reply