ਵਿਅਕਤੀ ਵੱਲੋਂ ਆਤਮ ਹੱਤਿਆ ਕਰਨ ਦੇ ਮਾਮਲੇ ਚ ਪਤਨੀ ਤੇ ਮਾਮਲਾ ਦਰਜ

ਗੁਰਦਾਸਪੁਰ 20 ਜੂਨ ( ਅਸ਼ਵਨੀ ) : ਵਿਅਕਤੀ ਵੱਲੋਂ ਆਤਮ ਹੱਤਿਆ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ਉਪਰ ਮਿ੍ਤਕ ਦੀ ਪਤਨੀ ਵਿੱਰੁਧ ਮਾਮਲਾ ਦਰਜ ਕੀਤਾ ਗਿਆ ਹੈ।ਕੁਲਜੀਤ ਸਿੰਘ ਇੰਸਪੈਕਟਰ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਨੇ ਦਸਿਆ ਕਿ ਸਤਨਾਮ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਮੇਘੀਆ ਨੇ ਪੁਲਿਸ ਨੂੰ ਦਿੱਤੇ ਬਿਆਨਾ ਰਾਹੀਂ ਦੱਸਿਆ ਕਿ ਉਸ ਦੇ ਭਣੇਵੇ ਰਵਿੰਦਰ ਸਿੰਘ ਨੇ ਉਸ ਨੂੰ ਫ਼ੋਨ ਕਰਕੇ ਦਸਿਆ ਕਿ ਉਸ ਦਾ ਭਰਾ ਕਸ਼ਮੀਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਗੁਰੀਆ ਠੀਕ ਨਹੀਂ ਹੈ ਤੇ ਕਸ਼ਮੀਰ ਸਿੰਘ ਨੂੰ ਗੁਰਦਾਸਪੁਰ ਸਥਿਤ ਇੱਕ ਨਿੱਜੀ ਹੱਸਪਤਾਲ ਲੈ ਕੇ ਗਏ ਹਨ ਜਦੋਂ ਉਹ ਮੌਕਾ ਤੇ ਪੁਜਾ ਤਾਂ ਦੇਖੀਆ ਕਿ ਉਸ ਦੇ ਭਰਾ ਕਸ਼ਮੀਰ ਸਿੰਘ ਦੀ ਮੌਤ ਹੋ ਚੁੱਕੀ ਹੈ।

ਜਦੋਂ ਉਹ ਆਪਣੇ ਭਰਾ ਦੀ ਲਾਸ਼ ਲੈ ਕੇ ਘਰ ਆ ਰਹੇ ਸਨ ਤਾਂ ਲਾਸ਼ ਤੋਂ ਬਹੁਤ ਜਿਆਦਾ ਬਦਬੂ ਆ ਰਹੀ ਸੀ ਤਾਂ ਉਹ ਕਸ਼ਮੀਰ ਸਿੰਘ ਦੀ ਲਾਸ਼ ਦਾ ਪੋਸਟ ਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਵਿਖੇ ਲੈ ਕੇ ਗਏ ਤਾਂ ਪਤਾ ਲੱਗਾ ਕਿ ਉਸ ਦੇ ਭਰਾ ਕਸ਼ਮੀਰ ਸਿੰਘ ਦੀ ਮੌਤ ਜ਼ਹਿਰ ਖਾਣ ਕਾਰਨ ਹੋਈ ਹੈ ਜਦੋਂ ਇਸ ਬਾਰੇ ਪੁੱਛ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਦੇ ਭਰਾ ਕਸ਼ਮੀਰ ਸਿੰਘ ਦੀ ਪਤਨੀ ਮਨਦੀਪ ਕੋਰ ਨੇ ਉਸ ਦੇ ਭਰਾ ਕਸ਼ਮੀਰ ਸਿੰਘ ਦੇ ਨਾਲ ਲੜਾਈ ਝਗੜਾ ਕੀਤਾ ਸੀ ਤੇ ਕਸ਼ਮੀਰ ਸਿੰਘ ਦੇ ਝਪੇੜਾ ਵੀ ਮਾਰੀਆ ਸਨ ਜਿਸ ਤੋਂ ਦੁਖੀ ਹੋ ਕੇ ਉਸ ਦੇ ਭਰਾ ਕਸ਼ਮੀਰ ਸਿੰਘ ਨੇ ਜ਼ਹਿਰ ਖਾ ਕੇ ਆਤਮਹਤਿਆ ਕਰ ਲਈ । ਪੁਲਸ ਵੱਲੋਂ ਸਤਨਾਮ ਸਿੰਘ ਦੇ ਬਿਆਨਾ ਤੇ ਮਨਦੀਪ ਕੋਰ ਪਤਨੀ ਕਸ਼ਮੀਰ ਸਿੰਘ ਵਿੱਰੁਧ ਧਾਰਾ 306 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

Related posts

Leave a Reply