ਗੁਰਦਾਸਪੁਰ 21 ਜੂਨ ( ਅਸ਼ਵਨੀ ) : ਬੀਤੀ ਰਾਤ ਸਥਾਨਕ ਹਰਦੋਛਨੀ ਉਪਰ ਇੱਕ ਮੋਟਰ ਸਾਈਕਲ ਸਵਾਰ ਨੋਜਵਾਨ ਉਪਰ ਕਾਰ ਸਵਾਰ ਦੋ ਵਿਅਕਤੀਆਂ ਨੇ ਗੋਲੀਆਂ ਚਲਾਈਆ ਹਨ। ਇਸ ਘਟਨਾ ਵਿਚ ਮੋਟਰਸਾਈਕਲ ਸਵਾਰ ਨੋਜਵਾਨ ਦੀ ਲੱਤ ਵਿੱਚ ਦੋ ਗੋਲੀਆ ਲਗੀਆਂ ਹਨ। ਇਸ ਨੂੰ ਇਲਾਜ ਲਈ ਸਥਾਨਕ ਸਿਵਲ ਹੱਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿੱਥੇ ਇਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਗੁਰਪ੍ਰੀਤ ਵਾਸੀ ਹਰਦੋਬਥਵਾਲਾ ਨੇ ਦੱਸਿਆ ਕਿ ਬੀਤੀ ਰਾਤ ਉਹ ਹਰਦੋਛਨੀਆ ਤੋਂ ਵਾਪਿਸ ਆਪਣੇ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਕਾਰ ਸਵਾਰ ਦੋ ਵਿਅਕਤੀਆਂ ਨੇ ਉਸ ਉਪਰ ਗੋਲੀਆਂ ਚਲਾਈਆਂ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਜਦੋਂ ਕਿ ਦੋ ਗੋਲੀਆਂ ਉਸ ਦੀ ਲੱਤ ਤੇ ਲੱਗੀਆਂ ਹਨ। ਪੁਲਿਸ ਵੱਲੋਂ ਜਖਮੀ ਨੋਜਵਾਨ ਦੇ ਬਿਆਨਾ ਤੇ ਕਾਰਵਾਈ ਕਰਦੇ ਹੋਏ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp