ਮਿਸ਼ਨ ਫ਼ਤਿਹ’ ਕੋਰੋਨਾ ਵਾਇਰਸ ਵਿਰੁੱਧ ਸਮੂਹਿਕ ਸਹਿਯੋਗ ਨਾਲ ਫ਼ਤਿਹ ਹਾਸਿਲ ਕੀਤੀ ਜਾਵੇਗੀ : ਵਿਧਾਇਕ ਪਾਹੜਾ

ਕੋਵਿਡ-19 ਉਤੇ  ਫ਼ਤਿਹ ਹਾਸਲ ਕਰਨ ਲਈ ਸਰਕਾਰ ਕੇ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ

ਗੁਰਦਾਸਪੁਰ,22 ਜੂਨ ( ਅਸ਼ਵਨੀ ) : ਸ. ਬਰਿੰਦਰਮੀਤ ਸਿੰਘ  ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਨੇ ਕਿਹਾ ਕਿ ਕੈਪਟਨ  ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ‘ਮਿਸ਼ਨ  ਫ਼ਤਿਹ’ ਪੰਜਾਬ ਵਾਸੀਆਂ ਦੀ ਕੋਵਿਡ-19 ਮਹਾਂਮਾਰੀ ਨੂੰ ਹਰਾਉਣ ਦੀ ਇਕ ਕੋਸ਼ਿਸ ਹੈਇਹ ਮੁਹਿੰਮ ਲੋਕਾਂ ਦੀ,ਲੋਕਾਂ ਵਲੋਂ ਤੇ ਲੋਕਾਂ  ਲਈ  ਹੈ।ਸ.ਪਾਹੜਾ ਨੇ ਅੱਗੇ ਕਿਹਾ ਕਿ ਸਾਰੀਆਂ ਹਦਾਇਤਾਂ,ਨਿਯਮਾਂ ਦੀ  ਪਾਲਣਾ ਕਰਨਾ ਅਤੇ ਗਰੀਬਾਂ ਪ੍ਰਤੀ ਆਪਣਾ ਫਰਜ਼ ਨਿਭਾ ਕੇ ਸੂਬਾ ਸਰਕਾਰ ਨੂੰ ਆਪਣਾ ਸਹਿਯੋਗ ਦੇਣਾ ‘ਮਿਸ਼ਨ ਫਤਿਹ’ ਹੈ।

 ਇਹੀ ਅਸਲ ਮਾਅਨਿਆਂ  ਵਿਚ ਪੰਜਾਬੀਆਂ ਦੀ ਚੜਦੀਕਲਾ ਦਾ  ਪ੍ਰਤੀਬਿੰਬ ਹੈ ਤੇ ਯਕੀਨਨ ਅਸੀਂ ਰੱਲ ਕੇ ਇਸ ਮਹਾਂਮਾਰੀ ਤੇ ਫਤਿਹ ਹਾਸਿਲ ਕਰਾਂਗੇਂ,ਉਨਾਂ ਨੇ ਕਿਹਾ ਕਿ ਕੋਈ ਵੀ ਚੀਜ਼ ਛੂਹਣ ਤੋਂ ਬਾਅਦ ਹੱਥ ਜਰੂਰ ਧੋਵੇ, ਸਮੇਂ-ਸਮੇਂ ‘ਤੇ ਹੱਥ ਧੋਂਦੇ ਰਹੋਘਰੋਂ ਬਾਹਰ ਜਾਣ  ਲੱਗਿਆ ਮੂੰਹ ਮਾਸਕ ਨਾਲ ਢੱਕ ਕੇ ਬਾਹਰ ਜਾਓ ਇਕ ਦੂਜੇ ਤੋਂ  ਸਮਜਿਕ ਦੂਰੀ ਬਣਾਈ ਰੱਖੋ ਤਾਂ ਜੋ ਕੋਰੋਨਾ ਵਾਇਰਸ ਦਾ ਫੈਲਾਅ  ਰੋਕਿਆ ਜਾਵੇ।

ਵਿਧਾਇਕ ਪਾਹੜਾ ਨੇ ਅੱਗੇ ਦੱਸਿਆ ਕਿ ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਅਤੇ ਨਤੀਜਾ ਮੁਖੀ ਢੰਗ ਨਾਲ ਲਾਗੂ ਕਰਨ ਲਈ ਪੰਜਾਬ ਸਰਕਾਰ ਨੇ ਮਾਸਕ ਪਾਉਣ, ਹੱਥ ਧੋਣ, ਸਮਾਜਕ ਦੂਰੀ ਬਣਾ ਕੇ ਰੱਖਣ, ਬਜ਼ੁਰਗਾਂ ਦੀ ਦੇਖਭਾਲ, ਇਲਾਕੇ ਵਿਚ ਬਾਹਰੀ ਲੋਕਾਂ ਦੇ ਦਾਖ਼ਲੇ ਪ੍ਰਤੀ ਜਾਗਰੂਕ ਰਹਿਣ, ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਪਤਾ ਲਗਾਉਣ ਅਤੇ ਉਨਾਂ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖਣ ਲਈ ਪ੍ਰੇਰਿਤ ਕੀਤਾ ਗਿਆ।

Related posts

Leave a Reply