ਗੁਰਦਾਸਪੁਰ 22 ਜੂਨ ( ਅਸ਼ਵਨੀ ) : ਪੈਨਸ਼ਨਰਜ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਅਤੇ ਟਰਾਂਸਮੀਸ਼ਨ ਕਾਰਪੋਰੇਸ਼ਨ ਸ਼ਹਿਰੀ ਅਤੇ ਦਿਹਾਤੀ ਮੰਡਲ ਯੂਨਿਟ ਪਠਾਨਕੋਟ ਦੇ ਆਗੂ ਹੰਸਰਾਜ ਸਿੰਘ,ਰਵਿੰਦਰ ਕੁਮਾਰ ਸ਼ਰਮਾ,ਫੌਜਾ ਸਿੰਘ,ਵਿਜੈ ਕੁਮਾਰ ਸ਼ਰਮਾ,ਚਮਨ ਲਾਲ,ਸਾਧੂ ਰਾਮ,ਤੇਜ਼ ਵੀਰ ਅਤੇ ਵਿਕਰਮਜੀਤ ਪਾਹੜਾ ਨੇ ਬਿਜਲੀ ਸੋਧ ਬਿਲ 2020 ਰੱਦ ਕਰਾਉਣ ਲਈ ਸੀ ਡੀ ਭਾਸਕਰ ਵਧੀਕ ਨਿਗਰਾਨ ਇੰਜੀਨੀਅਰ ਡੀ ਐਸ ਪੰਜਾਬ ਸਟੇਟ ਪਾਵਰ
ਕਾਰਪੋਰੇਸ਼ਨ ਸ਼ਹਿਰੀ ਮੰਡਲ ਪਠਾਨਕੋਟ ਅਤੇ ਕੁਲਦੀਪ ਸਿੰਘ ਵਧੀਕ ਨਿਗਰਾਨ ਇੰਜੀਨੀਅਰ/ਡੀ ਐਸ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਿਹਾਤੀ ਮੰਡਲ ਪਠਾਨਕੋਟ ਨੂੰ ਮੰਗ ਪੱਤਰ ਦਿੰਦੇ ਹੋਏ ਜੋ ਮੁੱਖ ਮੰਤਰੀ ਪੰਜਾਬ ਨੂੰ ਭੇਜਣ ਹਿੱਤ ਦਿੱਤੇ ਗਏ। ਜਿਸ ਰਾਹੀਂ ਮੰਗ ਕੀਤੀ ਗਈ ਕਿ ਬਿਜਲੀ ਦੀ ਵੰਡ ਦਾ ਕੰਮ ਨਿੱਜੀ ਕੰਪਨੀਆਂ ਨੂੰ ਨਾ ਦਿੱਤਾ ਜਾਵੇ ਕਿਂਉਕਿ ਬਿਜਲੀ ਦੇ ਰੇਟ ਪਹਿਲਾ ਹੀ ਜਿਆਦਾ ਹਨ ਇਹ ਹੋਰ ਵੱਧ ਜਾਣਗੇ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp