ਗਲੇ ਦੀ ਹੱਡੀ ਬਣਿਆ ਆਸ਼ਾ ਵਰਕਰਾਂ ਲਈ ਕੋਵਿਡ19 ਦਾ ਆਨ ਲਾਈਨ ਮੋਬਾਈਲ ਸਰਵੇਖਣ

ਆਸ਼ਾ ਵਰਕਰਾਂ ਨੇ ਕੀਤੀ ਇੰਟਰਨੈੱਟ ਸਹੂਲਤਾਂ ਅਤੇ ਮਿਹਨਤਾਨਾ ਵਧਾਉਣ ਦੀ ਮੰਗ


ਗੁਰਦਾਸਪੁਰ 23 ਜੂਨ ( ਅਸ਼ਵਨੀ ) : ਸਿਹਤ ਵਿਭਾਗ ਪੰਜਾਬ ਵੱਲੋਂ 30 ਸਾਲ ਦੀ ਉਮਰ ਤੋਂ ਵਧੇਰੇ ਵਿਅਕਤੀਆਂ ਦਾ ਕਰੋਨਾ ਮਹਾਂਮਾਰੀ ਦੇ ਮੁਢਲੇ ਲੱਛਣਾਂ ਦੀ ਪਹਿਚਾਣ ਕਰਨ ਲਈ ਆਸ਼ਾ ਵਰਕਰਾਂ ਰਾਹੀਂ ਘਰ ਘਰ ਸਰਵੇਖਣ ਕਰਵਾਉਣ ਲਈ ਹਿੰਦੁਸਤਾਨ ਪੱਧਰ ਤੇ ਰੋਲ ਮਾਡਲ ਬਣ ਕੇ ਵਾਹ ਵਾਹ ਖੱਟਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਸ ਸਰਵੇਖਣ ਕਰਨ ਸਮੇਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਦੀ ਹੋ ਸੋਸ਼ਨ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।

ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ ਦੀ ਜਰਨਲ ਸਕੱਤਰ ਪਰਮਜੀਤ ਕੌਰ ਮਾਨ,ਗੁਰਦਾਸਪੁਰ ਜ਼ਿਲ੍ਹੇ ਦੀ ਪ੍ਰਧਾਨ ਰਾਜਵਿੰਦਰ ਕੌਰ ਅਤੇ ਬਲਵਿੰਦਰ ਕੌਰ ਅਲੀ ਸ਼ੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਜੂਨ ਤੋਂ ਮੁੱਖ ਮੰਤਰੀ ਪੰਜਾਬ ਵਲੋਂ ਮੋਬਾਈਲ ਉਪਰ ਇੱਕ ਐਪ ਜਾਰੀ ਕਰ ਕੇ 30 ਸਾਲ ਤੋਂ ਉੱਪਰ ਉਮਰ ਵਾਲੇ ਵਿਅਕਤੀਆਂ ਦੀ ਕੋਵਿਡ19 ਦੇ ਲਛਣਾਂ ਵਾਲੇ ਵਿਅਕਤੀਆਂ ਦੀ ਖੰਗ,ਟੀਬੀ,ਸ਼ੁਗਰ,ਬੀ ਪੀ,ਸਾਂਹ,ਅਤੇ ਦੱਮੇ ਆਦਿ ਬਿਮਾਰੀਆ ਬਾਰੇ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਲਈ ਮਿਸ਼ਨ ਫਤਿਹ ਦਾ ਆਗਾਜ਼ ਕੀਤਾ ਸੀ।

ਇਸ ਲਈ ਹਰ ਆਸ਼ਾ ਵਰਕਰ ਨੂੰ ਚਾਰ ਰੁਪਏ ਪ੍ਰਤੀ ਵਿਅਕਤੀ ਅਤੇ ਆਸ਼ਾ ਫੈਸੀਲੀਟੇਟਰਜ ਨੂੰ 20 ਆਸ਼ਾ ਵਰਕਰਾਂ ਦੀ ਨਿਗਰਾਨੀ ਅਤੇ ਸਹਾਇਤਾ ਲਈ ਪੰਜ ਹਜ਼ਾਰ ਰੁਪਏ ਮਹੀਨਾ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ ਕਾਂਤਾ ਦੇਵੀ ਭੁੱਲਰ,ਗੁਰਵਿੰਦਰ ਕੌਰ ਬਹਿਰਾਮਪੁਰ , ਅੰਚਲ ਮੱਟੂ ਬਟਾਲਾ,ਹਰਜੀਤ ਕੌਰ ਨੌਸ਼ਿਹਰਾ ਮੱਝਾ ਸਿੰਘ ਅਤੇ ਮੀਰਾ ਕਾਹਨੂੰਵਾਨ ਨੇ ਦੱਸਿਆ ਨਿਗੂਣੇ ਪੈਸਿਆਂ ਲਈ ਆਸ਼ਾ ਵਰਕਰਾਂ ਨੂੰ ਸੱਤ ਤੋਂ ਦਸ ਹਜ਼ਾਰ ਰੁਪਏ ਦੇ 4 ਜੀ ਸਿਮ ਵਾਲੇ ਮੋਬਾਈਲ ਫੋਨ ਖ਼ਰੀਦਣ ਲਈ ਮਜਬੂਰ ਹੋਣਾ ਪਿਆ ਹੈ। ਸਿਹਤ ਵਿਭਾਗ ਵੱਲੋਂ ਜਾਰੀ ਵੈਬਸਾਈਟ ਓਵਰ ਲੋਡ ਹੋਣ ਕਰਕੇ ਇੰਟਰੀਆਂ ਨਹੀਂ ਹੋ ਰਹੀਆਂ ਝੋਨਾ ਲੱਗਾਉਣ ਦੇ ਸੀਜ਼ਨ ਦੌਰਾਨ ਦਿਨ ਭਰ ਖੇਤਾਂ ਵਿਚ ਕੰਮ ਕਰਨ ਵਾਲੇ ਲੋਕਾਂ ਨਾਲ ਸੰਪਰਕ ਕਰਨਾ ਮੁਸ਼ਕਲ ਹੈ।

ਵਰਕਰਾਂ ਨੇ ਦੋਸ਼ ਲਾਇਆ ਕਿ ਬਾਰਡਰ ਲਾਈਨ ਅਤੇ ਪਿੰਡਾਂ ਵਿਚ ਇੰਟਰਨੈੱਟ ਕੁਨੈਕਸ਼ਨ ਦੀ ਸਮਸਿਆ ਵਾਰੇ ਵਿਭਾਗ ਦੇ ਅਣਜਾਣ ਅਧਿਕਾਰੀਆਂ ਨੇ ਚਾਰ ਰੁਪਏ ਪ੍ਰਤੀ ਵਿਅਕਤੀ ਦੇ ਕੇ ਉਨ੍ਹਾਂ ਦੀ ਲੁੱਟ-ਖਸੁੱਟ ਕੀਤੀ ਹੈ। ਬਬਿਤਾ ਗੁਰਦਾਸਪੁਰ,ਕੁਲਵਿੰਦਰ ਕੌਰ,ਕੁਲਵੰਤ ਕੌਰ ਨੋਸਹਿਰਾ , ਪਰਮਜੀਤ ਕੌਰ ਬਾਠਾਂ ਵਾਲਾ,ਗੁਰਿੰਦਰ ਕੌਰ ਅਤੇ ਜਸਪਾਲ ਕੌਰ ਕਲਾਨੌਰ ਨੇ ਬਾਰਾਂ ਰੁਪਏ ਪ੍ਰਤੀ ਵਿਅਕਤੀ ਮਿਨਤਾਨਾ ਦੇਣ ਫੋਰ ਜੀ ਮੋਬਾਈਲ ਫੋਨ ਦੇਣ ਅਤੇ ਮੋਬਾਈਲ ਐਪਸ ਵਿਚ ਆ ਰਹੀਆਂ ਮੁਸਕਲਾਂ ਹੱਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਢੁਕਵੀਂ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਵੱਲੋਂ ਇਹ ਸਰਵੇਖਣ ਬੰਦ ਕਰ ਦਿੱਤਾ ਜਾਵੇਗਾ।

Related posts

Leave a Reply