ਪਾਣੀ ਦੇ ਭਰੇ ਟੋਭੇ ਚ ਡਿੱਗੀ ਭਤੀਜੀ ਨੂੰ ਬਚਾਉਣ ਲਈ ਚਾਚੀ ਨੇ ਮਾਰੀ ਛਾਲ,ਦੋਵਾਂ ਦੀ ਮੌਤ

ਗੁਰਦਾਸਪੁਰ 25 ਜੂਨ ( ਅਸ਼ਵਨੀ ) : ਗੁਰਦਾਸਪੁਰ ਨੇੜੇ ਪੈਂਦੇ ਪਿੰਡ ਝੋਰ ਸਥਿਤ ਇੱਟਾ ਦੇ ਭੱਠੇ ਉਪਰ ਮਜ਼ਦੂਰੀ ਕਰਨ ਵਾਲੇ ਇੱਕ ਪਰਿਵਾਰ ਨਾਲ ਸੰਬੰਧਿਤ ਚਾਚੀ-ਭਤੀਜੀ ਦੀ ਪਾਣੀ ਨਾਲ ਭਰੇ ਹੋਏ ਟੋਭੇ ਵਿੱਚ ਡਿੱਗਣ ਕਾਰਨ ਮੋਤ ਹੋ ਗਈ।ਮ੍ਰਿਤਕਾ ਦੀ ਪਛਾਣ ਮੁਸਕਾਨ 6 ਸਾਲ ਪੁੱਤਰੀ ਰਾਕੇਸ਼ ਮਸੀਹ ਅਤੇ ਪਲੱਵੀ 25 ਸਾਲ ਪਤਨੀ ਸੈਮੁਅਲ ਮਸੀਹ ਵਾਸੀ ਪਿੰਡ ਗੁਨੀਆਂ ਦੇ ਤੋਰ ਤੇ ਹੋਈ।


ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਮੁਸਕਾਨ ਟੋਭੇ ਨੇੜੇ ਖੇਡ ਰਹੀ ਸੀ ਕਿ ਅਚਾਨਕ ਉਸ ਵਿੱਚ ਡਿੱਗ ਪਈ ਪਤਾ ਲੱਗਣ ਤੇ ਇਸ ਦੀ ਚਾਚੀ ਪਲੱਵੀ ਨੇ ਮੁਸਕਾਨ ਨੂੰ ਬਚਾਉਣ ਲਈ ਟੋਭੇ ਵਿੱਚ ਛਾਲ ਮਾਰ ਦਿੱਤੀ ਪਰ ਪਾਣੀ ਜਿਆਦਾ ਹੋਣ ਕਾਰਨ ਉਹ ਮੁਸਕਾਨ ਨੂੰ ਬਚਾਉਣ ਵਿੱਚ ਅਸਫਲ ਰਹੀ ਤੇ ਉਚ ਵੀ ਡੁੱਬ ਗਈ ਜਿਸ ਕਾਰਨ ਦੋਵਾਂ ਦੀ ਮੋਤ ਹੋ ਗਈ।

ਜਦੋਂ ਬਾਕੀ ਮਜ਼ਦੂਰ ਮੋਕੇ ਤੇ ਪੁੱਜੇ ਤੇ ਇਹਨਾਂ ਦੋਵਾਂ ਨੂੰ ਟੋਭੇ ਤੋਂ ਬਾਹਰ ਕੱਢਿਆ ਤਾਂ ੲਇਹਨਾਂ ਦੋਵਾਂ ਦੀ ਮੋਤ ਹੋ ਚੁੱਕੀ ਸੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੋਕੇ ਤੇ ਪੁੱਜੇ ਤੇ ਘਟਨਾ ਦਾ ਜਾਇਜਾ ਲਿਆ ਮ੍ਰਿਤਕਾ ਦੀਆ ਲਾਸ਼ਾਂ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲਿਆਉਂਦੀਆਂ ਗਈਆਂ।

Related posts

Leave a Reply