ਜੁਝਾਰੂ ਬਿਜਲੀ ਕਾਮਿਆਂ ਨੇ ਗੁਸੇ ਦੇ ਮਾਰਿਆਂ, ਪੰਜਾਬ ਸਰਕਾਰ ਤੇ ਵਿੱਤ ਮੰਤਰੀ ਦਾ ਸਾੜਿਆ ਪੁਤਲਾ


ਗੁਰਦਾਸਪੁਰ 26 ਜੂਨ ( ਅਸ਼ਵਨੀ ) : ਦਿਹਾਤੀ ਉਪ ਮੰਡਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਗੁਰਦਾਸਪੁਰ ਵਿੱਚ ਅੱਜ ਮੁਲਾਜ਼ਮਾਂ ਦੇਸਾਂਝੇ ਫੋਰਮ ਜਿਸ ਵਿੱਚ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਸ਼ਾਮਲ ਹਨ ਵਲੋਂ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੀ ਜ਼ਮੀਨ ਨੂੰ ਵੇਚਣ ਦੇ ਫੈਸਲੇ ਵਿਰੁੱਧ ਪੰਜਾਬ ਸਰਕਾਰ ਤੇ ਵਿੱਤ ਮੰਤਰੀ ਦੀ ਅਰਥੀ ਫੂਕ ਕੇ ਰੋਸ ਰੈਲੀ ਕੀਤੀ।

ਇਸ ਰੋਸ ਰੈਲੀ  ਨੂੰ ਸਾਬਕਾ ਸਰਕਲ ਟੀ ਐਸ ਯੂ ਆਗੂ ਗੁਰਮੀਤ ਸਿੰਘ ਪਾਹੜਾ, ਫਿਰੋਜ਼ ਮਸੀਹ,ਦਰਬਾਰਾ ਸਿੰਘ ਛੀਨਾ ਸਰਕਲ ਪ੍ਰਧਾਨ ਕਰਮਚਾਰੀ ਦਲ,ਜਗਦੇਵ ਸਿੰਘ,ਜਗੀਰ ਸਿੰਘ ਭੁਕਰਾ ,ਪ੍ਰਵੀਨ ਕੁਮਾਰ ਬੀ ਐਮ ਐੱਸ,ਬਲਜਿੰਦਰ ਸਿੰਘ ਇੰਪਲਾਈਜ ਫੈਡਰੇਸ਼ਨ ਤੇ ਬਸੰਤ ਕੁਮਾਰ ਕੋੜਾ ਆਗੂ ਫੈਡਰੇਸ਼ਨ ਏਟਕ ਰੰਜਨ ਵਫ਼ਾ ਪ੍ਰਧਾਨ ਇੰਟਰਨੈਸ਼ਨਲ ਹਿਊਮਨ ਰਾਇਟਸ ਐਸੋਸੀਏਸ਼ਨ ਪੰਜਾਬ  ਤੇ ਗੁਰਪ੍ਰੀਤ ਸਿੰਘ  ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਵਿਸ਼ਲੇਸ਼ਣ ਕਰਦਿਆਂ ਸਮੂਹ ਬਿਜਲੀ ਕਾਮਿਆਂ ਨੂੰ ਇਕ ਮੁੱਠ ਹੋ ਕੇ ਇਨ੍ਹਾਂ ਲੋਕ ਮਾਰੂ ਨੀਤੀਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ।ਇਸ ਰੈਲੀ ਵਿਚ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ,ਨਰੇਸ਼ ਕੁਮਾਰ,ਜੈਪਾਲ ਸਿੰਘ,ਬਲਕਾਰ ਸਿੰਘ,ਸੁਖਦੀਪ ਸਿੰਘ,ਗੁਰਪ੍ਰੀਤ ਸਿੰਘ,ਰਘਬੀਰ ਕੁਮਾਰ ਸ਼ਰਮਾ,ਲਛਮਣ ਦਾਸ,ਨਰਿੰਦਰ ਸਿੰਘ,ਅਮਰਜੀਤ ਸਿੰਘ ,ਦਿਲਬਾਗ ਸਿੰਘ ਅਤੇ ਮਨੋਹਰ ਸਿੰਘ ਸਮੇਤ ਹੋਰ ਵੀ ਬਹੁਤ ਸਾਰੇ ਮੁਲਾਜ਼ਮ ਮੌਕੇ ਤੇ ਹਾਜ਼ਰ ਸਨ।

Related posts

Leave a Reply